Home » ਕੈਨੇਡਾ ਸੰਸਦੀ ਚੋਣਾਂ- ਲਿਬਰਲ ਪਾਰਟੀ ਨੂੰ 338 ਸੀਟਾਂ ਵਿਚੋਂ 156 ਸੀਟਾਂ…ਪਰ ਬਹੁਮਤ ਤੋਂ ਖੁੰਝੇ ਜਸਟਿਨ ਟਰੂਡੋ
Home Page News World World News

ਕੈਨੇਡਾ ਸੰਸਦੀ ਚੋਣਾਂ- ਲਿਬਰਲ ਪਾਰਟੀ ਨੂੰ 338 ਸੀਟਾਂ ਵਿਚੋਂ 156 ਸੀਟਾਂ…ਪਰ ਬਹੁਮਤ ਤੋਂ ਖੁੰਝੇ ਜਸਟਿਨ ਟਰੂਡੋ

Spread the news

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਸੋਮਵਾਰ ਨੂੰ ਹੋਈਆਂ ਸੰਸਦੀ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ ਪਰ ਪਾਰਟੀ ਸੰਸਦ ਵਿਚ ਬਹੁਮਤ ਹਾਸਲ ਕਰਨ ਤੋਂ ਖੁੰਝ ਗਈ। ਲਿਬਰਲ ਪਾਰਟੀ ਨੂੰ 338 ਸੀਟਾਂ ਵਿਚੋਂ 156 ਸੀਟਾਂ ਹੀ ਮਿਲੀਆਂ ਹਨ ਜਦਕਿ ਕੈਨੇਡਾ ਦੀ ਸੰਸਦ ਹਾਊਸ ਆਫ ਕਾਮਨਸ ਵਿਚ ਬਹੁਮਤ ਲਈ 170 ਸੀਟਾਂ ਦੀ ਲੋੜ ਹੁੰਦੀ ਹੈ।

Justin TrudeauJustin

ਦੱਸ ਦਈਏ ਕਿ ਸਾਲ 2019 ਵਿਚ ਵੀ ਉਹਨਾਂ ਦੀ ਪਾਰਟੀ ਨੂੰ 157 ਸੀਟਾਂ ਹੀ ਮਿਲਿਆ ਸਨ। ਕੈਨੇਡਾ ‘ਚ ਜਸਟਿਨ ਟਰੂਡੋ ਦੀ ਦੁਬਾਰਾ ਘੱਟ ਗਿਣਤੀ ਸਰਕਾਰ ਬਣੇਗੀ। ਕੰਜ਼ਰਵੇਟਿਵ ਪਾਰਟੀ ਨੂੰ ਨੂੰ 122 ਸੀਟਾਂ ਮਿਲੀਆਂ ਹਨ ਜਦਕਿ ਜਗਮੀਤ ਸਿੰਘ ਦੀ ਪਾਰਟੀ ਨੂੰ 27 ਸੀਟਾਂ ਹੀ ਮਿਲੀਆਂ। ਬਲੋਕ ਕਿਊਬਿਕਸ ਦੇ ਨਾਮ 31 ਸੀਟਾਂ ਰਹੀਆਂ।

TweetTweet

ਜਿੱਤ ਤੋਂ ਬਾਅਦ ਜਸਟਿਨ ਟਰੂਡੋ ਨੇ ਟਵੀਟ ਜ਼ਰੀਏ ਜਨਤਾ ਦਾ ਧੰਨਵਾਦ ਕੀਤਾ। ਉਹਨਾਂ ਲਿਖਿਆ, ‘ਧੰਨਵਾਦ ਕੈਨੇਡਾ- ਅਪਣਾ ਵੋਟ ਦੇਣ ਲਈ, ਲਿਬਰਲ ਟੀਮ ਵਿਚ ਵਿਸ਼ਵਾਸ ਦਿਖਾਉਣ ਲਈ, ਇਕ ਉਜਵਲ ਭਵਿੱਖ ਚੁਣਨ ਲਈ’।