Home » ਕਾਰ ਦੀ ਡਿੱਗੀ ‘ਚ ਲੁੱਕ ਕੇ ਆਕਲੈਂਡ ਤੋ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਨੌਜਵਾਨ ਪੁਲਿਸ ਨੇ ਕੀਤੇ ਕਾਬੂ
Home Page News New Zealand Local News NewZealand Travel

ਕਾਰ ਦੀ ਡਿੱਗੀ ‘ਚ ਲੁੱਕ ਕੇ ਆਕਲੈਂਡ ਤੋ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਨੌਜਵਾਨ ਪੁਲਿਸ ਨੇ ਕੀਤੇ ਕਾਬੂ

Spread the news

ਆਕਲੈਂਡ (ਬਲਜਿੰਦਰ ਸਿੰਘ)ਜਦੋ ਤੋ ਆਕਲੈਂਡ ਤੋ ਬਾਹਰ ਲਾਕਡਾਊਨ ਦਾ ਲੈਵਲ ਥੱਲੇ ਹੋਇਆ ਹੈ ਤੇ ਕਈ ਲੋਕਾਂ ਵੱਲੋਂ ਬਾਰਡਰ ਪਾਰ ਕਰ ਉਸ ਪਾਸੇ ਜਾਣ ਦੀਆ ਨਜਾਇਜ਼ ਕੋਸਿਸਾਂ ਕੀਤੀਆ ਜਾ ਰਹੀਆ ਹਨ।ਦਰਅਸਲ ਇਹੋ ਜਿਹਾ ਮਾਮਲਾ ਆਕਲੈਂਡ ਦੇ ਦੱਖਣੀ ਬਾਰਡਰ ਸਥਿਤ ਮਰਸਰ ਚੈਕਪੋਇੰਟ ‘ਤੇ ਅੱਜ ਤੜਕੇ ਸਵੇਰ ਸਾਹਮਣੇ ਆਇਆ ਜਦੋ ਪੁਲਿਸ ਨੂੰ ਚੈਕਿੰਗ ਦੌਰਾਨ ਕਾਰ ਦੀ ਡਿੱਗੀ ਵਿੱਚ ਨੌਜਵਾਨ ਲੁੱਕ ਕੇ ਆਕਲੈਂਡ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਡਿੱਗੀ ਵਿੱਚ ਲੁਕੇ ਮਿਲੇ।

ਪੁਲਿਸ ਵੱਲੋਂ ਉਹਨਾ ਨੂੰ ਉਲੰਘਣਾ ਕਰਨ ਤੇ ਨੋਟਿਸ ਜਾਰੀ ਕੀਤੇ ਗਏ ਹਨ।ਪੁਲਿਸ ਵੱਲੋ ਜਾਰੀ ਜਾਣਕਾਰੀ ਅਨੁਸਾਰ 31 ਅਗਸਤ ਤੋਂ ਹੁਣ ਤੱਕ ਪੁਲਿਸ ਵਲੋਂ 2400 ਕਾਰਾਂ ਵਾਲਿਆਂ ਨੂੰ ਆਕਲੈਂਡ ਬਾਰਡਰ ਤੋਂ ਵਾਪਿਸ ਮੋੜਿਆ ਜਾ ਚੁੱਕਿਆ ਹੈ।