Home » (IPL 2021,Match 36) DC vs RR : ਦਿੱਲੀ ਨੇ ਰਾਜਸਥਾਨ ਨੂੰ 33 ਦੌੜਾਂ ਨਾਲ ਹਰਾਇਆ…
Home Page News India India Sports World World Sports

(IPL 2021,Match 36) DC vs RR : ਦਿੱਲੀ ਨੇ ਰਾਜਸਥਾਨ ਨੂੰ 33 ਦੌੜਾਂ ਨਾਲ ਹਰਾਇਆ…

Spread the news
delhi capitals vs rajasthan royals

 ਦਿੱਲੀ ਕੈਪੀਟਲਸ ਤੇ ਰਾਜਸਥਾਨ ਰਾਇਲਜ਼ ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 36ਵਾਂ ਮੈਚ ਅੱਜ ਆਬੂ ਧਾਬੀ ਦੇ ਸ਼ੇਖ਼ ਜ਼ਾਇਦ ਸਟੇਡੀਅਮ ‘ਚ ਖੇਡਿਆ ਖੇਡਿਆ ਖੇਡਿਆ ਗਿਆ। ਮੈਚ ‘ਚ ਦਿੱਲੀ ਨੇ ਰਾਜਸਥਾਨ ਨੂੰ 33 ਦੌੜਾਂ ਨਾਲ ਹਰਾ ਦਿੱਤਾ ਹੈ। ਮੈਚ ‘ਚ ਦਿੱਲੀ ਕੈਪੀਟਲਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 154 ਦੌੜਾਂ ਬਣਾਈਆਂ ਤੇ ਰਾਜਸਥਾਨ ਨੂੰ 155 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਰਾਜਸਥਾਨ ਦੀ ਟੀਮ 6 ਵਿਕਟਾਂ ਦੇ ਨੁਕਸਾਨ ‘ਤੇ 121 ਦੌੜਾਂ ਹੀ ਬਣਾ ਸਕੀ ਤੇ ਦਿੱਲੀ ਨੇ ਇਹ ਮੈਚ 33 ਦੌੜਾਂ ਨਾਲ ਜਿੱਤ ਲਿਆ। ਮੈਚ ‘ਚ ਦਿੱਲੀ ਕੈਪੀਟਲਸ ਵੱਲੋਂ ਮੁਸਤਫਿਜ਼ਰੁ ਨੇ 3, ਚੇਤਨ ਸਕਾਰੀਆ ਨੇ 2, ਕਾਰਤਿਕ ਤਿਆਗੀ ਨੇ 1 ਤੇ ਰਾਹੁਲ ਤਵੇਤੀਆ ਨੇ 1 ਵਿਕਟਾਂ ਲਈਆਂ।
 

ਪਹਿਲਾ ਬੱਲੇਬਾਜ਼ੀ ਕਰਨ ਆਈ ਦਿੱਲੀ ਕੈਪੀਟਲਸ ਨੇ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 154 ਦੌੜਾਂ ਬਣਾਈਆਂ। ਇਸ ਤਰ੍ਹਾਂ ਦਿੱਲੀ ਨੇ ਰਾਜਸਥਾਨ ਨੂੰ ਜਿੱਤ ਲਈ 155 ਦੌੜਾਂ ਦਾ ਟੀਚਾ ਦਿੱਤਾ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਟੀਮ ਨੇ ਦੂਜੇ ਓਵਰ ਤਕ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਗੁਆ ਦਿੱਤਾ। ਆਵੇਸ਼ ਖ਼ਾਨ ਨੇ ਲੀਅਮ ਲਿਵਿੰਗਸਟੋਨ ਨੂੰ ਇਕ ਦੌੜ ‘ਤੇ ਆਪਣਾ ਸ਼ਿਕਾਰ ਬਣਾਇਆ। ਜਦਕਿ ਜਾਇਸਵਾਲ 5 ਦੌੜਾਂ ਬਣ ਕੇ ਨੋਰਤਜੇ ਦੀ ਗੇਂਦ ‘ਤੇ ਆਊਟ ਹੋ ਗਏ। ਰਾਜਸਥਾਨ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਡੇਵਿਡ ਮਿਲਰ 7 ਦੌੜਾਂ ਦੇ ਨਿੱਜੀ ਸਕੋਰ ‘ਤੇ ਅਸ਼ਵਿਨ ਦੀ ਗੇਂਦ ‘ਤੇ ਪੰਤ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਰਾਜਸਥਾਨ ਦੀ ਚੌਥੀ ਵਿਕਟ ਮਹੀਪਾਲ ਲੋਮਰ ਦੇ ਤੌਰ ‘ਤੇ ਡਿੱਗੀ। ਮਹੀਪਾਲ 19 ਦੌੜਾਂ ਦੇ ਨਿੱਜੀ ਸਕੋਰ ‘ਤੇ ਰਬਾਡਾ ਦੀ ਗੇਂਦ ‘ਤੇ ਅਵੇਸ਼ ਦਾ ਸ਼ਿਕਾਰ ਬਣੇ। ਰਾਜਸਥਾਨ ਰਾਇਲਜ਼ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਰੀਆਨ ਪਰਾਗ 2 ਦੌੜਾਂ ਦੇ ਨਿੱਜੀ ਸਕੋਰ ‘ਤੇ ਅਕਸ਼ਰ ਪਟੇਲ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ।

PunjabKesari

ਇਸ ਤੋਂ ਪਹਿਲਾਂ ਰਾਜਸਥਾਨ ਨੇ ਮੈਚ ਦੀ ਸ਼ੁਰੂਆਤ ਵਿਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਕੈਪੀਟਲ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ 8 ਦੌੜਾਂ ਦੇ ਨਿੱਜੀ ਸਕੋਰ ‘ਤੇ ਕਾਰਤਿਕ ਤਿਆਗੀ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਦਿੱਲੀ ਦੀ ਦੂਜੀ ਵਿਕਟ ਪ੍ਰਿਥਵੀ ਸ਼ਾਹ ਦੇ ਤੌਰ ‘ਤੇ ਡਿੱਗੀ । ਪ੍ਰਿਥਵੀ 10 ਦੌੜਾਂ ਦੇ ਨਿੱਜੀ ਸਕੋਰ ‘ਤੇ ਚੇਤਨ ਸਕਾਰੀਆ ਦੀ ਗੇਂਦ ‘ਤੇ ਲਿਵਿੰਗਸਟੋਨ ਦਾ ਸ਼ਿਕਾਰ ਬਣੇ। ਦਿੱਲੀ ਕੈਪੀਟਲਸ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਰਿਸ਼ਭ ਪੰਤ 24 ਦੌੜਾਂ ਦੇ ਨਿੱਜੀ ਸਕੋਰ ‘ਤੇ ਮੁਸਤਫਿਜ਼ੁਰ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਦਿੱਲੀ ਕੈਪੀਟਲਸ ਦੀ ਚੌਥੀ ਵਿਕਟ ਸ਼੍ਰੇਅਸ ਅਈਅਰ ਦੇ ਤੌਰ ‘ਤੇ ਡਿੱਗਾ। ਅਈਅਰ 43 ਦੌੜਾਂ ਦੇ ਨਿੱਜੀ ਸਕੋਰ ‘ਤੇ ਰਾਹੁਲ ਤਵੇਤੀਆ ਦੀ ਗੇਂਦ ‘ਤੇ ਸੈਮਸਨ ਨੂੰ ਕੈਚ ਦੇ ਕੇ ਆਊਟ ਹੋ ਗਏ। ਅਈਅਰ ਨੇ ਆਪਣੀ ਪਾਰੀ ਦੇ ਦੌਰਾਨ 2 ਛੱਕੇ ਤੇ ਇਕ ਚੌਕਾ ਲਾਇਆ। ਦਿੱਲੀ ਕੈਪੀਟਲਸ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਸ਼ਿਮਰੋਨ ਹੇਟਮਾਇਰ 28 ਦੌੜਾਂ ਦੇ ਨਿੱਜੀ ਸਕੋਰ ‘ਤੇ ਮੁਸਤਫਿਜ਼ੁਰ ਦੀ ਗੇਂਦ ‘ਤੇ ਚੇਤਨ ਸਕਾਰੀਆ ਦਾ ਸ਼ਿਕਾਰ ਬਣੇ। ਹੇਟਮਾਇਰ ਨੇ ਆਪਣੀ ਪਾਰੀ ਦੇ ਦੌਰਾਨ 5 ਚੌਕੇ ਲਾਏ ਸਨ। ਇਸ ਤੋਂ ਬਾਅਦ ਅਕਸ਼ਰ ਪਟੇਲ 12 ਦੌੜਾਂ ਤੇ ਲਲਿਤ ਯਾਦਵ ਵੀ 12 ਦੌੜਾਂ ਬਣਾ ਆਊਟ ਹੋਏ। ਇਸ ਤਰ੍ਹਾਂ ਦਿੱਲੀ ਨੇ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 154 ਦੌੜਾਂ ਬਣਾਈਆਂ। ਇਸ ਤਰ੍ਹਾਂ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਜ਼ ਨੂੰ ਜਿੱਤ ਲਈ 155 ਦੌੜਾਂ ਦਾ ਟੀਚਾ ਦਿੱਤਾ।

ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟਕੀਪਰ/ਬੱਲੇਬਾਜ਼), ਲਿਆਮ ਲਿਵਿੰਗਸਟੋਨ, ਡੇਵਿਡ ਮਿਲਰ, ਮਹੀਪਾਲ ਲੋਮਰ, ਰਿਆਨ ਪਰਾਗ, ਰਾਹੁਲ ਤਿਵਾਤੀਆ, ਕਾਰਤਿਕ ਤਿਆਗੀ, ਚੇਤਨ ਸਾਕਰੀਆ, ਮੁਸਤਫਿਜ਼ੁਰ ਰਹਿਮਾਨ, ਤਬਰੇਜ਼ ਸ਼ਮਸੀ

ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਲਲਿਤ ਯਾਦਵ, ਸ਼ਿਮਰੌਨ ਹੇਟਮਾਇਰ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਕਾਗਿਸੋ ਰਬਾਡਾ, ਐਨਰਿਕ ਨੌਰਟਜੇ, ਅਵੇਸ਼ ਖਾਨ