Home » ਨਵਜੋਤ ਸਿੱਧੂ ਹੀ ਰਹਿਣਗੇ ਕਾਂਗਰਸ ਦੇ ਕੈਪਟਨ, ਮੁੱਖ ਮੰਤਰੀ ਚੰਨੀ ਤੇ ਹਾਈਕਮਾਨ ਨੇ ਮੰਨੀ ਗੱਲ
Home Page News India India News

ਨਵਜੋਤ ਸਿੱਧੂ ਹੀ ਰਹਿਣਗੇ ਕਾਂਗਰਸ ਦੇ ਕੈਪਟਨ, ਮੁੱਖ ਮੰਤਰੀ ਚੰਨੀ ਤੇ ਹਾਈਕਮਾਨ ਨੇ ਮੰਨੀ ਗੱਲ

Spread the news

ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ। ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਾਂਗਰਸ ਨਹੀਂ ਛੱਢਣਗੇ ਤੇ ਨਾ ਹੀ ਕਾਂਗਰਸ ਦਾ ਅਕਸ ਖਰਾਬ ਹੋਣ ਦੇਣਗੇ। ਇਹ ਵੀ ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਮੁੱਖ ਮੰਤਰੀ ਚੰਨੀ ਤੇ ਹਾਈਕਮਾਨ ਤੋਂ ਆਪਣੀ ਗੱਲ ਮੁੜ ਮਨਵਾਉਣ ਵਿੱਚ ਕਾਮਯਾਬ ਰਹੇ ਹਨ।ਤਾਲਮੇਲ ਕਮੇਟੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼ਾਮਲ ਹੋਣਗੇ, ਜੋ ਪਾਰਟੀ ਤੇ ਸਰਕਾਰ ਦਰਮਿਆਨ ਤਾਲਮੇਲ ਰੱਖਣ ਲਈ ਭਵਿੱਖ ’ਚ ਵੀ ਕੰਮ ਕਰਨਗੇ। ਇਸ ਤੋਂ ਸਾਫ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਹੁਦੇ ’ਤੇ ਬਣੇ ਰਹਿਣਗੇ।

ਨਵਜੋਤ ਸਿੱਧੂ ਦੇ ਸਭ ਤੋਂ ਵੱਡੇ ਦੋ ਇਤਰਾਜ਼ ਡੀਜੀਪੀ ਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਬਾਰੇ ਹਨ। ਇਸ ਬਾਰੇ ਵੀਰਵਾਰ ਨੂੰ ਕਰੀਬ ਦੋ ਘੰਟੇ ਚੱਲੀ ਮੀਟਿੰਗ ਵਿੱਚ ਸਹਿਮਤੀ ਬਣ ਗਈ ਹੈ। ਭਾਵੇਂ ਫੌਰੀ ਤੌਰ ’ਤੇ ਸਿੱਧੂ ਵੱਲੋਂ ਨਿਯੁਕਤੀਆਂ ਬਾਰੇ ਉਠਾਏ ਸੁਆਲ ਹੱਲ ਨਹੀਂ ਹੋਏ, ਪਰ ਮੀਟਿੰਗ ਵਿੱਚ ਤਿੰਨ ਮੈਂਬਰੀ ਤਾਲਮੇਲ ਕਮੇਟੀ ਬਣਾਉਣ ਦਾ ਫੈਸਲਾ ਹੋਇਆ ਹੈ, ਜੋ ਇਨ੍ਹਾਂ ਨਿਯੁਕਤੀਆਂ ਸਮੇਤ ਭਵਿੱਖ ’ਚ ਉੱਠਣ ਵਾਲੇ ਮਾਮਲਿਆਂ ਬਾਰੇ ਫੈਸਲਾ ਕਰੇਗੀ। ਪੰਜਾਬ ਸਰਕਾਰ ਨੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ 10 ਮੈਂਬਰੀ ਪੈਨਲ ਯੂਪੀਐਸਸੀ ਨੂੰ ਭੇਜ ਦਿੱਤਾ ਹੈ