ਆਸਟ੍ਰੇਲੀਆ ਵੱਸਦੇ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਸਕੋਟ ਮੋਰਿਸਨ ਨੇ ਇਕ ਤੋਹਫਾ ਦਿੱਤਾ। ਦਰਅਸਲ, ਕੋਰੋਨਾ ਵੈਕਸੀਨੇਸ਼ਨ ਦਾ 80% ਟੀਚਾ ਪੂਰਾ ਹੋਣ ‘ਤੇ ਆਸਟ੍ਰੇਲੀਅਨ ਸਰਕਾਰ ਵਲੋਂ ਅੰਤਰਰਾਸ਼ਟਰੀ ਸਰਹੱਦਾਂ ਖੋਲਣ ਦਾ ਐਲਾਨ ਕੀਤਾ ਗਿਆ ਅਤੇ ਹੁਣ ਇਕ ਹੋਰ ਐਲਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੋਟ ਮੋਰਿਸਨ ਵਲੋਂ ਕੀਤਾ ਗਿਆ ਹੈ।
ਆਸਟ੍ਰੇਲੀਆ ਵੱਸਦੇ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਸਕੋਟ ਮੋਰਿਸਨ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਦੇ ਅੰਤ ਉਨ੍ਹਾਂ ਸੂਬਿਆਂ ਦੇ ਵਸਨੀਕ ਜਿੱਥੇ ਵੈਕਸੀਨੇਸ਼ਨ ਸਟੇਜ ‘ਸੀ’ ਹਾਸਿਲ ਕੀਤੀ ਜਾ ਚੁੱਕੀ ਹੈ, ਭਾਵ 80% ਆਬਾਦੀ ਵੈਕਸੀਨੇਸ਼ਨ ਕਰਵਾ ਚੁੱਕੀ ਹੈ, ਉੱਥੋਂ ਦੇ ਵੈਕਸੀਨੇਸ਼ਨ ਲਗਵਾ ਚੁੱਕੇ ਸਿਟੀਜਨ ਤੇ ਪੀ ਆਰ ਧਾਰਕ ਭਾਰਤ ਘੁੰਮਣ ਤੇ ਆਪਣੇ ਪਰਿਵਾਰਾਂ ਨੂੰ ਮਿਲਣ ਜਾ ਸਕਣਗੇ ਤੇ ਵਾਪਿਸ ਵੀ ਆ ਸਕਣਗੇ।
ਉਨ੍ਹਾਂ ਕਿਹਾ ਕਿ ਇਸ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਨਾਲ ਹੀ ਤੁਹਾਨੂੰ ਦਸ ਦਈਏ ਕਿ ਆਸਟ੍ਰੇਲੀਅਨ ਸਰਕਾਰ ਵਲੋਂ ਜੋ ਇਹ ਐਲਾਨ ਕੀਤਾ ਗਿਆ ਹੈ, ਭਾਰਤੀ ਭਾਈਚਾਰਾ ਇਸ ਖਬਰ ਤੋਂ ਬਹੁਤ ਖੁਸ਼ ਹੈ।
ਤਾਜਾ ਆਂਕੜੇ ਦੱਸਦੇ ਹਨ ਕਿ ਆਸਟ੍ਰੇਲੀਆ ਦੀ 73.4% ਆਬਾਦੀ ਕੋਰੋਨਾ ਦਾ ਇੱਕ ਟੀਕਾ ਲਗਵਾ ਚੁੱਕੀ ਹੈ ਤੇ 54.4% ਆਬਾਦੀ ਦੋਨੋਂ ਟੀਕੇ ਲਗਵਾ ਚੁੱਕੀ ਹੈ।