ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਆਈ. ਪੀ. ਐੱਲ. 2021 ਦਾ 47ਵਾਂ ਮੈਚ ਆਬੂਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ’ਚ ਖੇਡਿਆ ਗਿਆ। ਚੇਨਈ ਸੁਪਰ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੁਤੂਰਾਜ ਗਾਇਕਵਾੜ ਦੀ 60 ਗੇਂਦਾਂ ’ਤੇ ਅਜੇਤੂ 101 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ 189 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਰਾਜਸਥਾਨ ਨੇ ਵੀ ਸ਼ਾਨਦਾਰ ਸ਼ੁਰੂਆਤ ਕੀਤੀ। ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 21 ਗੇਂਦਾਂ ’ਤੇ 50 ਦੌੜਾਂ ਬਣਾਈਆਂ। ਏਵਿਨ ਲੁਈਸ ਨੇ 12 ਗੇਂਦਾਂ ’ਤੇ 27 ਦੌੜਾਂ ਬਣਾਈਆਂ। ਕਪਤਾਨ ਸੰਜੂ ਸੈਮਸਨ ਨੇ 24 ਗੇਂਦਾਂ ’ਤੇ 28 ਦੌੜਾਂ ਬਣਾਈਆਂ। ਸ਼ਿਵਮ ਦੁਬੇ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 42 ਗੇਂਦਾਂ ’ਤੇ 64 ਦੌੜਾਂ ਬਣਾਈਆਂ। ਗਲੇਨ ਫਿਲਿਪਸ ਨੇ 8 ਗੇਂਦਾਂ ’ਤੇ 14 ਦੌੜਾਂ ਬਣਾਈਆਂ। ਰਾਜਸਥਾਨ ਨੇ 3 ਵਿਕਟਾਂ ਦੇ ਨੁਕਸਾਨ ’ਤੇ 190 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਚੇਨਈ ਵੱਲੋਂ ਰੁਤੂਰਾਜ ਗਾਇਕਵਾੜ ਨੇ 60 ਗੇਂਦਾਂ ਖੇਡੀਆਂ ਅਤੇ 9 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 101 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਜਡੇਜਾ ਨੇ 15 ਗੇਂਦਾਂ ’ਚ 32 ਦੌੜਾਂ ਦੀ ਪਾਰੀ ਖੇਡੀ। ਚੇਤਨ ਸਕਾਰੀਆ ਨੇ ਅੰਬਾਤੀ ਰਾਇਡੂ ਨੂੰ 2 ਦੌੜਾਂ ’ਤੇ ਕੈਚ ਦੇ ਕੇ ਟੀਮ ਨੂੰ ਚੌਥੀ ਸਫਲਤਾ ਦਿਵਾਈ। ਇਸ ਤੋਂ ਬਾਅਦ ਰਾਹੁਲ ਤਵੇਤੀਆ ਨੇ ਮੋਈਨ ਅਲੀ ਨੂੰ ਸਟੰਪ ਆਊਟ ਕਰ ਕੇ ਟੀਮ ਨੂੰ ਤੀਜੀ ਸਫਲਤਾ ਦਿਵਾਈ। ਮੋਈਨ ਅਲੀ ਨੇ 17 ਗੇਂਦਾਂ ’ਚ ਇਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 21 ਦੌੜਾਂ ਬਣਾਈਆਂ। ਇਸ ਮੈਚ ’ਚ ਤਵੇਤੀਆ ਨੇ ਰੈਨਾ ਨੂੰ ਆਪਣਾ ਦੂਜਾ ਸ਼ਿਕਾਰ ਬਣਾਇਆ, ਜੋ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਸਨ। ਰੈਨਾ ਸਿਰਫ 3 ਦੌੜਾਂ ਬਣਾ ਕੇ ਆਊਟ ਹੋ ਗਿਆ। ਪਹਿਲਾਂ ਬੱਲੇਬਾਜ਼ੀ ਕਰਨ ਆਈ ਚੇਨਈ ਦੀ ਟੀਮ ਨੂੰ ਪਹਿਲਾ ਝਟਕਾ ਫਾਫ ਡੂ ਪਲੇਸਿਸ ਦੇ ਰੂਪ ’ਚ ਲੱਗਾ। ਰਾਹੁਲ ਤਵੇਤੀਆ ਨੇ 25 ਦੌੜਾਂ ਦੇ ਕੇ ਸੈਮਸਨ ਹੱਥੋਂ ਡੂ ਪਲੇਸਿਸ ਨੂੰ ਸਟੰਪ ਆਊਟ ਕੀਤਾ। ਉਸ ਨੇ ਆਪਣੀ ਪਾਰੀ ’ਚ 2 ਚੌਕੇ ਤੇ ਇਕ ਛੱਕਾ ਲਗਾਇਆ।
ਰਾਜਸਥਾਨ ਰਾਇਲਜ਼ : ਏਵਿਨ ਲੁਈਸ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਸ਼ਿਵਮ ਦੁਬੇ, ਗਲੇਨ ਫਿਲਿਪਸ, ਡੇਵਿਡ ਮਿਲਰ, ਰਾਹੁਲ ਤੇਵਤੀਆ, ਅਕਾਸ਼ ਸਿੰਘ, ਮਯੰਕ ਮਾਰਕੰਡੇ, ਚੇਤਨ ਸਕਾਰੀਆ, ਮੁਸਤਾਫਿਜ਼ੁਰ ਰਹਿਮਾਨ
ਚੇਨਈ ਸੁਪਰ ਕਿੰਗਜ਼ : ਰੁਤੂਰਾਜ ਗਾਇਕਵਾੜ, ਫਾਫ ਡੂ ਪਲੇਸਿਸ, ਮੋਇਨ ਅਲੀ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਐੱਮ. ਐੱਸ. ਧੋਨੀ (ਕਪਤਾਨ ਤੇ ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਕੇ. ਐੱਮ. ਆਸਿਫ, ਜੋਸ਼ ਹੇਜ਼ਲਵੁੱਡ, ਸੈਮ ਕੁਰੇਨ