ਮੁੰਬਈ ਤੋਂ ਗੋਆ ਜਾ ਰਹੇ ਇਕ ਕਰੂਜ਼ ‘ਤੇ ਨਾਰਕੋਟਿਕਸ ਕੰਟਰੋਲ ਬਿਓਰੋ (ਐਨ.ਸੀ.ਬੀ.) ਨੇ ਸਨਿੱਚਰਵਾਰ ਨੂੰ ਛਾਪਾ ਮਾਰ ਕੇ ਡਰੱਗ ਪਾਰਟੀ ਕਰਦੇ ਹੋਏ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲਿਆ। ਜਿਹਨਾਂ ਵਿੱਚ 3 ਲੜਕੀਆਂ ਵੀ ਸ਼ਾਮਲ ਸਨ। ਇਨ੍ਹਾਂ ਫੜੇ ਗਏ ਲੋਕਾਂ ਵਿਚ ਸਭ ਤੋਂ ਵੱਡਾ ਨਾਂਅ ਸ਼ਾਹਰੁਖ਼ ਖਾਨ ਦੇ ਬੇਟੇ ਆਰਯਨ ਖਾਨ ਦਾ ਆ ਰਿਹਾ ਹੈ। ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਆਰਯਨ ਨੇ ਪਾਰਟੀ ਦੌਰਾਨ ਵ੍ਹਾਈਟ ਟੀ-ਸ਼ਰਟ, ਬਲਿਊ ਜੀਨਸ,ਲਾਲ ਖੁੱਲ੍ਹੂੀ ਟੀ-ਸ਼ਰਟ ਅਤੇ ਟੋਪੀ ਪਾਈ ਹੋਈ ਸੀ। ਐੱਨ.ਸੀ.ਬੀ ਨਾਲ ਜੁੜੇ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਜਿਨ੍ਹਾਂ ਲੋਕਾਂ ਨੂੰ ਫੜ੍ਹਿਆ ਗਿਆ ਉਨ੍ਹਾਂ ਦੇ ਕੋਲੋਂ ਰੋਲਿੰਗ ਪੇਪਰ ਵੀ ਮਿਲੇ ਹਨ। ਐੱਨ.ਸੀ.ਬੀ. ਦੇ ਅਧਿਕਾਰੀਆਂ ਨੇ ਸ਼ਾਹਰੁਖ ਦੇ ਪੁੱਤਰ ਆਰਯਨ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਹੈ ਉਨ੍ਹਾਂ ਦੇ ਮੋਬਾਇਲ ਫੋਨ ‘ਚੋਂ ਮਿਲੀ ਚੈਟਸ ਨੂੰ ਖੰਗਾਲਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਕੀ ਜੋ ਲੋਕ ਵੀ ਹਿਰਾਸਤ ‘ਚ ਲਏ ਗਏ ਹਨ ਉਨ੍ਹਾਂ ਦੇ ਮੋਬਾਇਲ ਫੋਨ ਵੀ ਜ਼ਬਤ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ‘ਚ ਦਿੱਲੀ ਤੋਂ ਆਈਆਂ ਤਿੰਨ ਕੁੜੀਆਂ ਨੂੰ ਵੀ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਤਿੰਨ ਵੱਡੇ ਕਾਰੋਬਾਰੀਆਂ ਦੀਆਂ ਧੀਆਂ ਦੱਸੀਆਂ ਜਾ ਰਹੀਆਂ ਹਨ। ਇਸ ਮੁੱਦੇ ‘ਤੇ ਸ਼ਾਹਰੁਖ਼ ਖਾਨ ਵਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ ਤੇ ਉਨ੍ਹਾਂ ਵਲੋਂ ਮਸ਼ਹੂਰ ਵਕੀਲ ਸਤੀਸ਼ ਮਾਨਸ਼ਿੰਦੇ ਨਾਲ ਸੰਪਰਕ ਕੀਤਾ ਗਿਆ ਹੈ।