ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਐਪਸ ਡਾਊਨ ਹੋ ਗਏ ਹਨ, ਤਿੰਨਾਂ ਐਪਸ ਦਾ ਸਰਵਰ ਡਾਊਨ ਹੋਣ ਨਾਲ ਇਨ੍ਹਾਂ ਦੀ ਸਰਵਿਸ ਠੱਪ ਹੋਣ ਬਾਰੇ ਫੇਸਬੁੱਕ ਅਤੇ ਵਟਸਐਪ ਨੇ ਪੁਸ਼ਟੀ ਵੀ ਕੀਤੀ ਹੈ।
ਖ਼ਬਰ ਏਜੰਸੀ ਏਐੱਨਆਈ ਦੱਸਿਆ ਹੈ ਕਿ ਫੇਸਬੁੱਕ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਕੁਝ ਲੋਕਾਂ ਨੂੰ ਸਾਡੇ ਐਪਸ ਅਤੇ ਉਤਪਾਦਾਂ ਨੂੰ ਐਕਸੈਸ ਕਰਨ ਵਿੱਚ ਦਿੱਕਤ ਆ ਰਹੀ ਹੈ। ਅਸੀਂ ਜਿਨ੍ਹਾਂ ਛੇਤੀ ਹੋ ਸਕੇ ਮੁੜ ਆਮ ਵਾਂਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਅਸੁਵਿਧਾ ਲਈ ਮੁਆਫ਼ੀ ਚਾਹੁੰਦੇ ਹਾਂ।
End of Twitter post, 1
ਇਸੇ ਤਰ੍ਹਾਂ ਵਟਸਐਪ ਨੇ ਕਿਹਾ ਹੈ, “ਅਸੀਂ ਜਾਣਦੇ ਹਾਂ ਕਿ ਕੁਝ ਲੋਕ ਇਸ ਵੇਲੇ ਵਟਸਐਪ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।”
“ਅਸੀਂ ਚੀਜ਼ਾਂ ਨੂੰ ਵਾਪਸ ਆਮ ਕਰਨ ਲਈ ਕੰਮ ਕਰ ਰਹੇ ਹਾਂ ਅਤੇ ਛੇਤੀ ਤੋਂ ਛੇਤੀ ਇਸ ਅਪਡੇਟ ਦੇਵਾਂਗੇ।
End of Twitter post, 2