ਸ਼ਿਵਮ ਮਾਵੀ ਤੇ ਲੌਕੀ ਫਰਗੂਸਨ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਕੋਲਕਾਤਾ ਨਾਈਟ ਡਾਈਰਜ਼ ਨੇ ਇੱਥੇ ਵੀਰਵਾਰ ਨੂੰ ਆਈ. ਪੀ. ਐੱਲ. 14 ਦੇ 54ਵੇਂ ਮੈਚ ਵਿਚ ਰਾਜਸਥਾਨ ਰਾਇਲਜ਼ ‘ਤੇ 86 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਕੋਲਕਾਤਾ ਨੇ ਆਪਣੇ ਪਲੇਅ ਆਫ ਵਿਚ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਮਜ਼ਬੂਤ ਕੀਤਾ। ਸ਼ਾਰਜਾਹ ਦੀ ਸੁਸਤ ਪਿੱਚ ‘ਤੇ ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 171 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ ਵਿਚ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ ਕੋਲਕਾਤਾ ਦੀ ਘਾਤਕ ਗੇਂਦਬਾਜ਼ੀ ਦੇ ਅੱਗੇ ਚਾਰੋ ਖਾਨੇ ਚਿੱਤ ਹੋ ਗਈ। ਕੋਲਕਾਤਾ ਨੇ ਰਾਜਸਥਾਨ ਨੂੰ 16.1 ਓਵਰ ਵਿਚ ਹੀ 85 ਦੌੜਾਂ ‘ਤੇ ਢੇਰ ਕਰ ਦਿੱਤਾ।
ਨੌਜਵਾਨ ਭਾਰਤੀ ਗੇਂਦਬਾਜ਼ ਸ਼ਿਵਮ ਮਾਵੀ ਤੇ ਅਨੁਭਵੀ ਤੇਜ਼ ਲੌਕੀ ਕੋਲਕਾਤਾ ਦੀ ਇਸ ਜਿੱਤ ਦੇ ਹੀਰੋ ਰਹੇ। ਦੋਵਾਂ ਨੇ ਮਿਲ ਕੇ 7 ਵਿਕਟਾਂ ਹਾਸਲ ਕੀਤੀਆਂ ਤੇ ਰਾਜਸਥਾਨ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਮਾਵੀ ਨੇ 3.1 ਓਵਰ ਵਿਚ 21 ਦੌੜਾਂ ‘ਤੇ ਚਾਰ ਅਤੇ ਲੌਕੀ ਨੇ ਚਾਰ ਓਵਰਾਂ ਵਿਚ 18 ਦੌੜਾਂ ‘ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਤੋਂ ਇਲਾਵਾ ਵਰੁਣ ਚੱਕਰਵਤੀ ਤੇ ਸ਼ਾਕਿਬ ਅਲ ਹਸਨ ਨੇ 1-1 ਵਿਕਟ ਹਾਸਲ ਕੀਤੀ। ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਦੇ ਲਈ ਸ਼ਿਵਮ ਮਾਵੀ ਨੂੰ ‘ਪਲੇਅ ਆਫ ਦਿ ਮੈਚ’ ਚੁਣਿਆ ਗਿਆ।
ਰਾਜਸਥਾਨ ਰਾਇਲਜ਼ ਵਲੋਂ ਕੇਵਲ ਰਾਹੁਲ ਤਵੇਤੀਆ ਦਾ ਹੀ ਬੱਲਾ ਵਧੀਆ ਚੱਲਿਆ, ਜਿਸ ਨੇ ਪੰਜ ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ 36 ਗੇਂਦਾਂ ‘ਤੇ ਸਭ ਤੋਂ ਜ਼ਿਆਦਾ 44 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਸ਼ਿਵਮ ਦੂਬੇ ਨੇ 20 ਗੇਂਦਾਂ ‘ਤੇ 18 ਦੌੜਾਂ ਬਣਾਈਆਂ, ਜਦਕਿ ਹੋਰ ਸਾਰੇ ਬੱਲੇਬਾਜ਼ ਗੇਂਦਬਾਜ਼ਾਂ ਦੇ ਅੱਗੇ ਢੇਰ ਹੋ ਗਏ। ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਤੋਂ ਪਹਿਲਾਂ ਕੋਲਕਾਤਾ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ।
ਕੋਲਕਾਤਾ ਨਾਈਟ ਰਾਈਡਰਜ਼ : ਸ਼ੁਭਮਨ ਗਿੱਲ, ਵੈਂਕਟੇਸ਼ ਅਈਅਰ, ਰਾਹੁਲ ਤ੍ਰਿਪਾਠੀ, ਨਿਤੀਸ਼ ਰਾਣਾ, ਇਓਨ ਮੌਰਗਨ (ਕਪਤਾਨ), ਸਾਕਿਬ ਅਲ ਹਸਨ/ਆਂਦਰੇ ਰਸੇਲ/ਬੇਨ ਕਟਿੰਗ, ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਨੀਲ ਨਰਾਇਣ, ਸ਼ਿਵਮ ਮਾਵੀ, ਟਿਮ ਸਾਊਥੀ/ਲੌਕੀ ਫਰਗੂਸਨ, ਵਰੁਣ ਚੱਕਰਵਰਤੀ
ਰਾਜਸਥਾਨ ਰਾਇਲਜ਼ : ਏਵਿਨ ਲੁਈਸ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟਕੀਪਰ ਅਤੇ ਕਪਤਾਨ), ਸ਼ਿਵਮ ਦੁਬੇ, ਗਲੇਨ ਫਿਲਿਪਸ, ਡੇਵਿਡ ਮਿਲਰ/ਲਿਆਮ ਲਿਵਿੰਗਸਟੋਨ, ਰਾਹੁਲ ਤਵੇਤੀਆ, ਸ਼੍ਰੇਅਸ ਗੋਪਾਲ, ਕੁਲਦੀਪ ਯਾਦਵ, ਮੁਸਤਾਫਿਜ਼ੁਰ ਰਹਿਮਾਨ, ਚੇਤਨ ਸਕਾਰੀਆ