Home » IPL 2021 (Match 53) CSK vs PBKS : ਪੰਜਾਬ ਕਿੰਗਜ਼ ਨੇ ਚੇਨਈ ਸੁਪਰਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ
Home Page News India Sports World Sports

IPL 2021 (Match 53) CSK vs PBKS : ਪੰਜਾਬ ਕਿੰਗਜ਼ ਨੇ ਚੇਨਈ ਸੁਪਰਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ

Spread the news

CSK vs PBKS : ਕੇ. ਐੱਲ. ਰਾਹੁਲ ਦੀ ਪਾਰੀ ਨਾਲ ਪੰਜਾਬ 6 ਵਿਕਟਾਂ ਨਾਲ ਜਿੱਤਿਆ, ਪਲੇਅ ਆਫ਼ ਦੀਆਂ ਉਮੀਦਾਂ ਬਰਕਰਾਰCSK vs PBKS : ਕੇ. ਐੱਲ. ਰਾਹੁਲ ਦੀ ਪਾਰੀ ਨਾਲ ਪੰਜਾਬ 6 ਵਿਕਟਾਂ ਨਾਲ ਜਿੱਤਿਆ, ਪਲੇਅ ਆਫ਼ ਦੀਆਂ ਉਮੀਦਾਂ ਬਰਕਰਾਰ ਤੇ ਪੰਜਾਬ ਕਿੰਗਜ਼ ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 53ਵਾਂ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ।  ਮੈਚ ‘ਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ । ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 134 ਦੌੜਾਂ ਬਣਾਈਆਂ। ਇਸ ਤਰ੍ਹਾਂ ਚੇਨਈ ਨੇ ਪੰਜਾਬ ਨੂੰ ਜਿੱਤ ਲਈ 135 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ 13 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 139 ਦੌੜਾਂ ਬਣਾਈਆਂ। ਇਸ ਤਰ੍ਹਾਂ ਪੰਜਾਬ ਕਿੰਗਜ਼ ਨੇ ਚੇਨਈ ਸੁਪਰਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਪੰਜਾਬ ਦੀ ਇਸ ਸ਼ਾਨਦਾਰ ਜਿੱਤ ਨਾਲ ਉਸ ਦੇ ਪਲੇਅ ਆਫ਼ ‘ਚ ਪਹੁੰਚਣ ਦੀ ਉਮੀਦ ਬਰਕਰਾਰ ਹੈ। 

PunjabKesari

ਪੰਜਾਬ ਦੀ ਪਾਰੀ  :  ਟੀਚੇ ਦਾ ਪਿੱਛਾ ਕਰਦੇ ਹੋਏ ਪਾਰੀ ਦੀ ਸ਼ੁਰੂਆਤ ‘ਚ ਪੰਜਾਬ ਦੀ ਟੀਮ ਨੂੰ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਤੇ ਮਯੰਕ ਅਗਰਵਾਲ ਨੇ ਤੇਜ਼ ਸ਼ੁਰੂਆਤ ਦਿੱਤੀ। ਦੋਵਾਂ ਨੇ ਬੱਲੇਬਾਜ਼ਾਂ ਨੇ ਪਾਵਰ ਪਲੇਅ ਦਾ ਫ਼ਾਇਦਾ ਉਠਾਉਂਦੇ ਹੋਏ ਤੇਜ਼ੀ ਨਾਲ ਦੌੜਾਂ ਬਣਾਈਆਂ। ਮੈਚ ‘ਚ ਕੇ. ਐੱਲ. ਰਾਹੁਲ ਨੇ ਸ਼ਾਨਦਾਰ 98 ਦੌੜਾਂ ਦੀ ਪਾਰੀ ਖੇਡੀ। ਰਾਹੁਲ ਨੇ ਆਪਣੀ ਪਾਰੀ ਦੇ ਦੌਰਾਨ 7 ਚੌਕੇ ਤੇ 8 ਛੱਕੇ ਲਾਏ। ਪੰਜਾਬ ਦੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਮਯੰਕ ਅਗਰਵਾਲ 12 ਦੌੜਾਂ ਦੇ ਨਿੱਜੀ ਸਕੋਰ ‘ਤੇ ਸ਼ਾਰਦੁਲ ਠਾਕੁਰ ਵਲੋਂ ਐੱਲ. ਬੀ. ਡਬਲਯੂ. ਆਊਟ ਹੋਇਆ। ਪੰਜਾਬ ਦਾ ਦੂਜਾ ਵਿਕਟ ਸਰਫਰਾਜ਼ ਖ਼ਾਨ ਦੇ ਤੌਰ ‘ਤੇ ਡਿੱਗਾ। ਸਰਫਰਾਜ਼ ਆਪਣਾ ਖ਼ਾਤਾ ਵੀ ਨਾ ਖੋਲ ਸਕੇ ਤੇ ਠਾਕੁਰ ਦੀ ਗੇਂਦ ‘ਤੇ ਫਾਫ ਡੁ ਪਲੇਸਿਸ ਦਾ ਸ਼ਿਕਾਰ ਬਣੇ। ਪੰਜਾਬ ਦਾ ਤੀਜਾ ਵਿਕਟ ਸ਼ਾਹਰੁਖ਼ ਖ਼ਾਨ ਦੇ ਤੌਰ ‘ਤੇ ਡਿੱਗਾ। ਸ਼ਾਹਰੁਖ 8 ਦੌੜਾਂ ਦੇ ਨਿੱਜੀ ਸਕੋਰ ‘ਤੇ ਚਾਹਰ ਦੀ ਗੇਂਦ ‘ਤੇ ਬ੍ਰਾਵੋ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਚੇਨਈ ਸੁਪਰ ਕਿੰਗਜ਼ ਵਲੋਂ ਦੀਪਕ ਚਾਹਰ ਨੇ 1 ਤੇ ਸ਼ਾਰਦੁਲ ਠਾਕੁਰ ਨੇ 3 ਵਿਕਟਾਂ ਲਈਆਂ।

PunjabKesari

ਚੇਨਈ ਦੀ ਪਾਰੀ ਚੇਨਈ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰਿਤੂਰਾਜ ਗਾਇਕਵਾੜ 12 ਦੌੜਾਂ ਦੇ ਨਿੱਜੀ ਸਕੋਰ ‘ਤੇ ਅਰਸ਼ਦੀਪ ਦੀ ਗੇਂਦ ‘ਤੇ ਸ਼ਾਹਰੁਖ਼ ਖ਼ਾਨ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਚੇਨਈ ਦਾ ਦੂਜਾ ਵਿਕਟ ਮੋਈਨ ਅਲੀ ਦੇ ਤੌਰ ‘ਤੇ ਡਿੱਗਿਆ। ਮੋਈਨ 0 ਦੇ ਸਕੋਰ ‘ਤੇ ਅਰਸ਼ਦੀਪ ਦੀ ਗੇਂਦ ‘ਤੇ ਰਾਹੁਲ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਰੌਬਿਨ ਉਥੱਪਾ 2 ਦੌੜ ਦੇ ਨਿੱਜੀ ਸਕੋਰ ‘ਤੇ ਕ੍ਰਿਸ ਜਾਰਡਨ ਦੀ ਗੇਂਦ ‘ਤੇ ਹਰਪ੍ਰੀਤ ਬਰਾੜ ਨੂੰ ਕੈਚ ਦੇ ਕੇ ਆਊਟ ਹੋ ਗਏ। ਚੇਨਈ ਦਾ ਚੌਥਾ ਵਿਕਟ ਅੰਬਾਤੀ ਰਾਇਡੂ ਦੇ ਤੌਰ ‘ਤੇ ਡਿੱਗਾ। ਅੰਬਾਤੀ ਰਾਇਡੂ 4 ਦੌੜਾਂ ਦੇ ਨਿੱਜੀ ਸਕੋਰ ‘ਤੇ ਕ੍ਰਿਸ ਜਾਰਡਨ ਦੀ ਗੇਂਦ ‘ਤੇ ਅਰਸ਼ਦੀਪ ਦਾ ਸ਼ਿਕਾਰ ਬਣੇ। ਚੇਨਈ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਕਪਤਾਨ ਐੱਮ. ਐੱਸ. ਧੋਨੀ ਨੂੰ 12 ਦੌੜਾਂ ਦੇ ਨਿੱਜੀ ਸਕੋਰ ‘ਤੇ ਰਵੀ ਬਿਸ਼ਨੋਈ ਨੇ ਬੋਲਡ ਕਰਕੇ ਪਵੇਲੀਅਨ ਭੇਜ ਦਿੱਤਾ। ਫਾਫ ਡੁ ਪਲੇਸਿਸ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 76 ਦੌੜਾਂ ਬਣਾ ਕੇ ਸ਼ੰਮੀ ਦੀ ਗੇਂਦ ‘ਤੇ ਰਾਹੁਲ ਦਾ ਸ਼ਿਕਾਰ ਬਣੇ। ਪਲੇਸਿਸ ਨੇ ਆਪਣੀ ਧਮਾਕੇਦਾਰ ਪਾਰੀ ਦੇ ਦੌਰਾਨ 8 ਚੌਕੇ ਤੇ 2 ਛੱਕੇ ਲਾਏ। ਰਵਿੰਦਰ ਜਡੇਜਾ ਨੇ ਅਜੇਤੂ ਰਹਿੰਦੇ ਹੋਏ 15 ਦੌੜਾਂ ਬਣਾਈਆਂ। ਪੰਜਾਬ ਵਲੋਂ ਅਰਸ਼ਦੀਪ ਸਿੰਘ ਨੇ 2, ਕ੍ਰਿਸ ਜਾਰਡਨ ਨੇ 2, ਮੁਹੰਮਦ ਸੰਮੀ ਨੇ 1 ਤੇ ਰਵੀ ਬਿਸ਼ਨੋਈ ਨੇ 1 ਵਿਕਟ ਲਏ। ਚੇਨਈ ਜਿੱਥੇ ਪਹਿਲਾਂ ਹੀ ਪਲੇਅ ਆਫ਼ ਲਈ ਕੁਆਲੀਫ਼ਾਈ ਕਰ ਚੁੱਕੀ ਹੈ, ਉੱਥੇ ਹੀ ਪੰਜਾਬ ਲਈ ਪਲੇਅ ਆਫ਼ ਦੀਆਂ ਉਮੀਦਾਂ ਲਗਭਗ ਖ਼ਤਮ ਹੋ ਚੁੱਕੀਆਂ ਹਨ।

ਚੇਨਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾੜ, ਫਾਫ ਡੂ ਪਲੇਸਿਸ, ਰੌਬਿਨ ਉਥੱਪਾ, ਮੋਈਨ ਅਲੀ, ਅੰਬਾਤੀ ਰਾਇਡੂ, ਐਮ. ਐਸ. ਧੋਨੀ (ਵਿਕਟਕੀਪਰ/ਕਪਤਾਨ), ਰਵਿੰਦਰ ਜਡੇਜਾ, ਡਵੇਨ ਬ੍ਰਾਵੋ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਜੋਸ਼ ਹੇਜ਼ਲਵੁੱਡ

ਪੰਜਾਬ ਕਿੰਗਜ਼ : ਕੇ. ਐਲ. ਰਾਹੁਲ (ਵਿਕਟਕੀਪਰ/ਕਪਤਾਨ), ਮਯੰਕ ਅਗਰਵਾਲ, ਏਡਨ ਮਾਰਕਰਮ, ਸਰਫਰਾਜ਼ ਖਾਨ, ਸ਼ਾਹਰੁਖ ਖਾਨ, ਮੋਈਸ ਹੈਨਰੀਕਸ, ਕ੍ਰਿਸ ਜੌਰਡਨ, ਹਰਪ੍ਰੀਤ ਬਰਾੜ, ਮੁਹੰਮਦ ਸ਼ੰਮੀ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ