Home » ਜੇਲ੍ਹ ‘ਚ ਹੀ ਰਹੇਗਾ ਸ਼ਾਹਰੁਖ ਖਾਨ ਦਾ ਪੁੱਤਰ, ਜ਼ਮਾਨਤ ਅਰਜ਼ੀ ਰੱਦ,ਪਾਰਟੀ ‘ਚ ਡ੍ਰਗਸ ਲਿਜਾਣ ਦੀ ਗੱਲ ਕਬੂਲੀ
Celebrities Home Page News India India Entertainment

ਜੇਲ੍ਹ ‘ਚ ਹੀ ਰਹੇਗਾ ਸ਼ਾਹਰੁਖ ਖਾਨ ਦਾ ਪੁੱਤਰ, ਜ਼ਮਾਨਤ ਅਰਜ਼ੀ ਰੱਦ,ਪਾਰਟੀ ‘ਚ ਡ੍ਰਗਸ ਲਿਜਾਣ ਦੀ ਗੱਲ ਕਬੂਲੀ

Spread the news

 ਕ੍ਰੂਜ਼ ਰੇਵ ਪਾਰਟੀ ਦਾ ਮਾਮਲਾ ਐਨਸੀਬੀ ਦੀ ਕਾਰਵਾਈ ਤੋਂ ਬਾਅਦ ਵਧਦਾ ਹੀ ਜਾਂ ਰਿਹਾ ਹੈ। ਇਸ ਕੇਸ ‘ਚ ਹੁਣ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਡ੍ਰਗਸ ਪਾਰਟੀ ਮਾਮਲੇ ‘ਚ ਐਨਸੀਬੀ ਵੱਲੋਂ ਦਾਇਰ ਪੰਚਨਾਮਾ ‘ਚ ਖੁਲਾਸਾ ਹੋਇਆ ਹੈ ਕਿ ਸ਼ਾਹਰੁਖ ਖਾਨ ਦੇ ਬੇਟੇ ਨੇ ਡ੍ਰਗਸ ਲਿਜਾਣ ਦੀ ਗੱਲ ਖੁਦ ਕਬੂਲੀ ਹੈ।

ਆਰਿਅਨ-ਅਰਬਾਜ਼ ਨੇ ਕੀਤਾ ਕਬੂਲ

ਐਨਸੀਬੀ ਦੇ ਪੰਚਨਾਮੇ ਦੇ ਮੁਤਾਬਕ ਕਿਹਾ ਗਿਆ ਹੈ ਕਿ ਆਰਿਅਨ ਖਾਨ ਤੇ ਅਰਬਾਜ਼ ਮਰਚੈਂਟ ਨੇ ਛਾਪੇਮਾਰੀ ਵਾਲੇ ਦਿਨ ਫੜੇ ਜਾਣ ਤੋਂ ਬਾਅਦ ਡ੍ਰਗਸ ਦੀ ਗੱਲ ਕਬੂਲੀ ਸੀ। ਅਰਬਾਜ਼ ਮਰਚੈਂਟ ਨੇ ਜਾਂਚ ਅਧਿਕਾਰੀ ਦੇ ਸਾਹਮਣੇ ਜੁੱਤੇ ਤੇ ਜਿਪ ਲੌਕ ਪਾਊਚ ‘ਚ ਚਰਸ ਛਿਪਾ ਕੇ ਲਿਜਾਣ ਦੀ ਗੱਲ ਕਬੂਲੀ ਸੀ। ਆਰਿਅਨ ਤੇ ਅਰਬਾਜ਼ ਨੇ ਇਕੱਠੇ ਚਰਸ ਲੈਣ ਦੀ ਗੱਲ ਕਬੂਲੀ ਸੀ। ਦੋਵਾਂ ਨੇ ਮੰਨਿਆ ਕਿ ਉਹ ਇਸ ਚਰਸ ਦਾ ਇਸਤੇਮਾਲ ਕ੍ਰੂਜ਼ ਪਾਰਟੀ ਦੌਰਾਨ ਕਰਨ ਵਾਲੇ ਸਨ।ਕ੍ਰੂਜ਼ ਡ੍ਰਗਸ ਮਾਮਲੇ ‘ਚ ਫਸੇ ਅਦਾਕਾਰ ਸ਼ਾਹਰੁਖ਼ ਖਾਨ ਦੇ ਬੇਟੇ ਆਰਿਅਨ ਖਾਨ ਨੂੰ ਇਸ ਮਾਮਲੇ ‘ਚ ਰਾਹਤ ਨਹੀਂ ਮਿਲੀ। ਆਰਿਅਨ ਦੇ ਵਕੀਲ ਵੱਲੋਂ ਮੁੰਬਈ ਦੇ ਕਿਲ੍ਹਾ ਕੋਰਟ ‘ਚ ਲਾਈ ਗਈ ਜ਼ਮਾਨਤ ਪਟੀਸ਼ਨ ਸ਼ੁੱਕਰਵਾਰ ਕੋਰਟ ਨੇ ਖਾਰਜ ਕਰ ਦਿੱਤੀ। ਅਜਿਹੇ ‘ਚ ਸ਼ੁੱਕਰਵਾਰ ਦੀ ਰਾਤ ਆਰਿਅਨ ਅਰਥਰ ਰੋਡ ਜੇਲ੍ਹ ‘ਚ ਬਾਕੀ ਕੈਦੀਆਂ ਨਾਲ ਹੀ ਰਹੇ। ਇਸ ਦੌਰਾਨ ਆਰਿਅਨ ਖਾਨ ਨੂੰ ਕੋਈ ਵੀ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੱਤਾ ਗਿਆ।ਇਸ ਦੇ ਨਾਲ ਹੀ ਸਾਉਣ ਲਈ ਵੀ ਆਮ ਕੈਦੀਆਂ ਵਾਲੀਆਂ ਸੁਵਿਧਾਵਾਂ ਹੀ ਦਿੱਤੀਆਂ ਗਈਆਂ। ਅਰਥਰ ਰੋਡ ਜੇਲ੍ਹ ਦੇ ਬੈਰਕ ਨੰਬਰ ਇਕ ‘ਚ ਆਰਿਅਨ ਖਾਨ ਤੇ ਅਰਬਾਜ਼ ਮਰਚੈਂਟ ਨੂੰ ਰੱਖਿਆ ਗਿਆ। RT-PCR ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਦੋਵਾਂ ਨੂੰ ਸਪੈਸ਼ਲ ਕੁਆਰੰਟੀਨ ਸੈਂਟਰ ‘ਚ ਰੱਖਿਆ ਗਿਆ