ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ‘ਤੇ ਫਿਲਮ ਬਣਨ ਜਾ ਰਹੀ ਹੈ, ਪਰ ਹੁਣ ਲੱਗਦਾ ਹੈ ਕਿ ਇਹ ਫ਼ਿਲਮ ਨਹੀਂ ਬਣੇਗੀ । ਸਿਕਸਰ ਕਿੰਗ ਨਾਂਅ ਦੀ ਇਸ ਫ਼ਿਲਮ ਦੇ ਪ੍ਰੋਜੈਕਟ ਤੋਂ ਕਰਣ ਜੌਹਰ ) ਪਿੱਛੇ ਹੱਟ ਗਏ ਹਨ । ਕਰਣ ਜੌਹਰ ਯੁਵਰਾਜ ਸਿੰਘ ਦੇ ਜੀਵਨ ‘ਤੇ ਬਾਇਓਪਿਕ ਬਣਾਉਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ। ਪਰ ਇਸ ਦੌਰਾਨ ਕੁਝ ਅਜਿਹਾ ਹੋਇਆ, ਜਿਸ ਕਾਰਨ ਕਰਨ ਨੇ ਹੁਣ ਬਾਇਓਪਿਕ ਬਣਾਉਣ ਦਾ ਵਿਚਾਰ ਛੱਡ ਦਿੱਤਾ ਹੈ।
ਯੁਵਰਾਜ ਦੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਰਹੀ।ਕ੍ਰਿਕਟ ਵਿੱਚ ਉਨ੍ਹਾਂ ਦੇ ਨਾਂਅ ਕਈ ਵੱਡੇ ਰਿਕਾਰਡ ਹਨ। ਇਸ ਦੇ ਨਾਲ, ਉਸਨੇ ਕੈਂਸਰ ਵਰਗੀ ਘਾਤਕ ਬਿਮਾਰੀ ਨੂੰ ਵੀ ਹਰਾਇਆ ਅਤੇ ਕ੍ਰਿਕਟ ਦੇ ਮੈਦਾਨ ‘ਤੇ ਦੁਬਾਰਾ ਚੌਕਿਆਂ ਅਤੇ ਛੱਕਿਆਂ ਦੀ ਵਰਖਾ ਕੀਤੀ। ਕਰਨ ਜੌਹਰ ਨੇ ਯੁਵਰਾਜ ਦੀ ਜ਼ਿੰਦਗੀ ਨੂੰ ਵੱਡੇ ਪਰਦੇ ‘ਤੇ ਲਿਆਉਣ ਦੀ ਇੱਛਾ ਜ਼ਾਹਰ ਕੀਤੀ। ਇਸ ਬਾਰੇ ਦੋਹਾਂ ਦਰਮਿਆਨ ਕਈ ਮੀਟਿੰਗਾਂ ਹੋਈਆਂ, ਪਰ ਮਾਮਲਾ ਸੁਲਝ ਨਹੀਂ ਸਕਿਆ।ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਸਿੰਘ ਬਾਲੀਵੁੱਡ ਦੇ ਇੱਕ ਵੱਡੇ ਸਿਤਾਰੇ ਨੂੰ ਆਪਣੀ ਭੂਮਿਕਾ ਵਿੱਚ ਦੇਖਣਾ ਚਾਹੁੰਦੇ ਸਨ, ਪਰ ਕਰਣ ਚਾਹੁੰਦੇ ਸਨ ਕਿ ਉਨ੍ਹਾਂ ਦਾ ਕਿਰਦਾਰ ‘ਗਲੀ ਬੁਆਏ’ ਫੇਮ ਸਿਧਾਂਤ ਚਤੁਰਵੇਦੀ ਨਿਭਾਏ।ਸਿਧਾਂਤ ਨੇ ਵੈਬ ਸੀਰੀਜ਼ ‘ਇਨਸਾਈਡ ਐਜ’ ਵਿੱਚ ਇੱਕ ਕ੍ਰਿਕਟਰ ਦਾ ਕਿਰਦਾਰ ਵੀ ਨਿਭਾਇਆ ਹੈ। ਇੰਨਾ ਹੀ ਨਹੀਂ ਕਰਨ ਦਾ ਮੰਨਣਾ ਹੈ ਕਿ ਉਸਦਾ ਚਿਹਰਾ ਯੁਵਰਾਜ ਦੇ ਸਮਾਨ ਹੈ।ਅਜਿਹੀ ਸਥਿਤੀ ਵਿੱਚ, ਸਿਧਾਂਤ ਸੰਪੂਰਨ ਕਾਸਟਿੰਗ ਹੈ, ਪਰ ਯੁਵਰਾਜ ਸਿੰਘ ਨੇ ਕਰਨ (karan johar) ਦੀ ਚੋਣ ਨੂੰ ਸਿੱਧਾ ਰੱਦ ਕਰ ਦਿੱਤਾ। ਯੁਵਰਾਜ ਚਾਹੁੰਦੇ ਸਨ ਕਿ ਉਨ੍ਹਾਂ ਦੀ ਭੂਮਿਕਾ ਰਿਤਿਕ ਰੋਸ਼ਨ ਅਤੇ ਜਾਂ ਫਿਰ ਰਣਬੀਰ ਕਪੂਰ ਨਿਭਾਉਣ। ਪਰ ਕਰਣ ਨੇ ਉਸਦੀ ਮੰਗ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਉਹ ਕਹਾਣੀ ਅਨੁਸਾਰ ਅਦਾਕਾਰ ਦੀ ਚੋਣ ਕਰਨਗੇ।