ਇੰਡੀਅਨ ਪ੍ਰੀਮੀਅਰ ਲੀਗ (IPL) ਦਾ 14ਵਾਂ ਐਡੀਸ਼ਨ ਆਪਣੇ ਸਿਖਰ ‘ਤੇ ਹੈ ਤੇ ਇਸ ਤੋਂ ਠੀਕ ਬਾਅਦ ਕ੍ਰਿਕਟ ਦੇ ਫੈਨਜ਼ ਨੂੰ ਇਕ ਹੋਰ ਮੈਗਾ ਈਵੈਂਟ ਦਾ ਮਜ਼ਾ ਮਿਲਣ ਵਾਲਾ ਹੈ। ਯੂਏਈ ‘ਚ ਚਿਰਾਂ ਤੋਂ ਉਡੀਕੇ ਜਾ ਰਹੇ ਟੀ20 ਵਿਸ਼ਵ ਕੱਪ ਆਈਪੀਐੱਲ ਦੇ ਠੀਕ ਬਾਅਦ ਸ਼ੁਰੂ ਹੋ ਰਿਹਾ ਹੈ। ਇਸ ਦੇ ਕੁਆਲੀਫਾਇੰਗ ਦੌਰ ਦੇ ਮੈਚਾਂ ‘ਚ 8 ਟੀਮਾਂ 17 ਤੋਂ 22 ਅਕਤੂਬਰ ਤਕ ਭਿੜਨਗੀਆਂ, ਪਰ ਇਸ ਤੋਂ ਪਹਿਲਾਂ ਸਾਰੀਆਂ ਟੀਮਾਂ ਵਾਰਮ-ਅਪ ਮੈਚ ਖੇਡਣ ਉਤਰੇਗੀ, ਜਿਸ ਦਾ ਸ਼ਡਿਊਲ ਸਾਹਮਣੇ ਆ ਗਿਆ ਹੈ।
ਚੋਟੀ ਦੀਆਂ 8 ਟੀਮਾਂ ਪਹਿਲਾਂ ਹੀ ਸੁਪਰ 12 ਦੌਰ ਲਈ ਕੁਆਲੀਫਾਈ ਕਰ ਚੁੱਕੀਆਂ ਹਨ ਤੇ ਇਸ ਮਿਆਦ ਦੌਰਾਨ ਉਹ ਟੀਮਾਂ ਅਭਿਆਸ ਮੈਚਾਂ ਦੇ ਨਾਲ ਮੈਦਾਨ ‘ਚ ਉਤਰਨਗੀਆਂ। ਉਸੇ ਲਈ ਪ੍ਰੋਗਰਾਮ ਦਾ ਐਲਾਨ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਯਾਨੀ ਆਈਸੀਸੀ ਵੱਲੋਂ ਕੀਤੀ ਗਈ ਹੈ। ਹਾਲਾਂਕਿ ਵਾਰਮਅਪ ਮੈਚ ਸਿਰਫ਼ ਦੋ ਦਿਨਾਂ ਯਾਨੀ 18 ਤੋਂ 20 ਅਕਤੂਬਰ ਨੂੰ ਖੇਡੇ ਜਾਣਗੇ, ਜਿਸ ਵਿਚ ਹਰੇਕ ਦਿਨ ਚਾਰ-ਚਾਰ ਮੈਚ ਹੋਣਗੇ। 23 ਅਕਤੂਬਰ ਤੋਂ ਸ਼ੁਰੂ ਹੋ ਰਹੇ ਸੁਪਰ 12 ਰਾਊਂਡ ਤੋਂ ਪਹਿਲਾਂ ਹਰ ਟੀਮ ਨੇ 2-2 ਮੈਚ ਖੇਡਣੇ ਹੋਣਗੇ।
ਭਾਰਤ ਦਾ ਸਾਹਮਣਾ ਇੰਗਲੈਂਡ ਤੇ ਆਸਟ੍ਰੇਲੀਆ ਨਾਲ ਹੋਵੇਗਾ
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਆਪਣੇ ਅਭਿਆਸ ਮੈਚਾਂ ‘ਚ ਇੰਗਲੈਂਡ ਤੇ ਆਸਟ੍ਰੇਲੀਆ ਨਾਲ ਭਿੜੇਗੀ, ਜੋ ਦੋਵਾਂ ਧਿਰਾਂ ਦੀ ਤਾਕਤ ਨੂੰ ਦੇਖਦੇ ਹੋਏ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਲਈ ਚੰਗਾ ਮੌਕਾ ਹੈ। ਸੁਪਰ 12 ਦੇ ਦੌਰ ‘ਚ ਆਪਣੇ ਕੱਟੜ ਮੁਕਾਬਲੇਬਾਜ਼ਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਪਾਕਿਸਤਾਨ ਨੂੰ ਬੀਤੀ ਚੈਂਪੀਅਨ ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਤੋਂ ਚੁਣੌਤੀ ਮਿਲੇਗੀ।
ਆਸਟ੍ਰੇਲੀਆ ਆਪਣੇ ਹੋਰ ਅਭਿਆਸ ਮੁਕਾਬਲੇ ਨਿਊਜ਼ੀਲੈਂਡ ਨਾਲ ਵੀ ਭਿੜੇਗਾ, ਜਦਕਿ ਇੰਗਲੈਂਡ ਦੀ ਟੀਮ ਦਾ ਸਾਹਮਣਾ ਵੀ ਨਿਊਜ਼ੀਲੈਂਡ ਨਾਲ ਹੋਵੇਗਾ। ਵਿਸ਼ਵ ਕੱਪ 2019 ਦੇ ਫਾਈਨਲਸਿਟ ਦੋਵੇਂ ਟੀਮਾਂ ਕੋਲ ਅਭਿਆਸ ਕਰਨ ਦਾ ਚੰਗਾ ਮੌਕਾ ਹੈ। ਕੁੱਲ ਮਿਲਾ ਕੇ ਦੁਬਈ ਤੇ ਆਬੂ ਧਾਬੀ ਦੀ ਮੇਜ਼ਬਾਨੀ ‘ਚ ਦੋ ਦਿਨਾਂ ‘ਚ 8 ਮੈਚ ਖੇਡੇ ਜਾਣਗੇ। ਇਹ ਪੁਸ਼ਟੀ ਵੀ ਹੋ ਗਈ ਹੈ ਕਿ ਸਟਾਰ ਸਪੋਰਟਸ 17 ਅਕਤੂਬਰ ਤੋਂ ਮੁੱਖ ਟੂਰਨਾਮੈਂਟ ਤੋਂ ਇਲਾਵਾ ਭਾਰਤ ਦੇ ਅਭਿਆਸ ਮੈਚਾਂ ਦਾ ਪ੍ਰਸਾਰਨ ਕਰੇਗਾ।
T20 ਵਿਸ਼ਵ ਕੱਪ ਦੇ ਵਾਰਮਅਪ ਮੈਚਾਂ ਦਾ ਸ਼ਡਿਊਲ
ਸੋਮਵਾਰ 18 ਅਕਤੂਬਰ – ਸ਼ੇਖ ਜਾਇਦ ਸਟੇਡੀਅਮ, ਅਬੂ ਧਾਬੀ
ਪਹਿਲਾ ਮੈਚ- ਅਫ਼ਗਾਨਿਸਤਾਨ ਬਨਾਮ ਸਾਊਥ ਅਫਰੀਕਾ- ਸਾਢੇ 3 ਵਜੇ ਤੋਂ
ਦੂਸਰਾ ਮੈਚ- ਨਿਊਜ਼ੀਲੈਂਡ ਬਨਾਮ ਆਸਟ੍ਰੇਲੀਆ- ਸਾਢੇ 7 ਵਜੇ ਤੋਂ
ਸੋਮਵਾਰ 18 ਅਕਤੂਬਰ- ਦੁਬਾਈ ਇੰਟਰਨੈੱਸ ਸਟੇਡੀਅਮ, ਦੁਬਈ
ਤੀਸਰਾ ਮੈਚ- ਪਾਕਿਸਤਾਨ ਬਨਾਮ ਵੈਸਟਇੰਡੀਜ਼- ਸਾਢੇ 3 ਵਜੇ ਤੋਂ
ਚੌਥਾ ਮੈਚ- ਇੰਡੀਆ ਬਨਾਮ ਇੰਗਲੈਂਡ – ਸਾਢੇ 7 ਵਜੇ ਤੋਂ
ਬੁੱਧਵਾਰ 30 ਅਕਤੂਬਰ- ਸ਼ੇਖ ਜਾਇਦ ਸਟੇਡੀਅਮ, ਅਬੂ ਧਾਬੀ
ਪੰਜਵਾਂ ਮੈਚ- ਇੰਗਲੈਂਡ ਬਨਾਮ ਨਿਊਜ਼ੀਲੈਂਡ- ਸਾਢੇ 3 ਵਜੇ ਤੋਂ
6ਵੇਂ ਮੈਚ – ਸਾਊਥ ਅਫਰੀਕਾ ਬਨਾਮ ਪਾਕਸਿਤਾਨ- ਸਾਢੇ 7 ਵਜੇ ਤੋਂ
ਬੁੱਧਵਾਰ 20 ਅਕਤੂਬਰ- ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਦੁਬਈ
ਸੱਤਵਾਂ ਮੈਚ- ਭਾਰਤ ਬਨਾਮ ਆਸਟ੍ਰੇਲੀਆ- ਸਾਢੇ 3 ਵਜੇ ਤੋਂ
ਅੱਠਵਾਂ ਮੈਚ- ਅਫ਼ਗਾਨਿਸਤਾਨ ਬਨਾਮ ਵੈਸਟਇੰਡੀਜ਼- ਸਾਢੇ 7 ਵਜੇ ਤੋਂ