Home » ਮਾਨਸਿਕ ਰੋਗੀ ਦਸ ਲੱਖ ਲੋਕਾਂ ਪਿਛੇ ਤਿੰਨ – ਵਿਸ਼ਵ ਦਿਮਾਗੀ ਦਿਵਸ
Health Home Page News

ਮਾਨਸਿਕ ਰੋਗੀ ਦਸ ਲੱਖ ਲੋਕਾਂ ਪਿਛੇ ਤਿੰਨ – ਵਿਸ਼ਵ ਦਿਮਾਗੀ ਦਿਵਸ

Spread the news

ਮਾਨਸਿਕ ਰੋਗ ਉਨ੍ਹਾਂ ਲੋਕਾਂ ਵਿੱਚ ਹੁੰਦੇ ਹਨ ਜੋ ਮਾਨਸਿਕ ਤੌਰ ‘ਤੇ ਕਮਜੋਰ ਤੇ ਆਤਮ-ਵਿਸ਼ਵਾਸਹੀਣ ਹੁੰਦੇ। ਫੈਡਰੈਸ਼ਨ ਮਾਨਸਿਕ ਸਿਹਤ ਵੱਲੋਂ 1982 ਵਿੱਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਗਿਆ। ਦੇਸ਼ ਵਿਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਬਹੁਤ ਘੱਟ ਭਾਵ ਦਸ ਲੱਖ ਲੋਕਾਂ ਪਿਛੇ ਤਿੰਨ ਹਨ।

ਮਾਨਸਿਕ ਰੋਗਾਂ ਬਾਰੇ ਸਮਝ ਦੀ ਘਾਟ ਕਾਰਨ ਲੋਕ ਇਸਨੂੰ ਬਿਮਾਰੀ ਨਹੀਂ ਸਮਝਦੇ, ਰਿਸ਼ਤੇਦਾਰ, ਦੋਸਤ,ਮਿੱਤਰ ਜਾਂ ਗੁਆਂਢੀ ਦੇ ਕਹਿਣ ਤੇ ਅਜਿਹੇ ਲੋਕ ਧਾਗੇ ਤਵੀਤ ਕਰਨ ਵਾਲਿਆਂ, ਡੇਰਿਆਂ, ਬਾਬਿਆਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਹਨ। ਕਈ ਕਹਿਣਗੇ ਇਸਨੂੰ ਉਪਰੀ ਕਸਰ ਹੈ, ਉਪਰੀ ਹਵਾ ਹੈ, ਕਿਸੇ ਨੇ ਕੁਝ ਕੀਤਾ ਕਰਾਇਆ ਹੈ, ਤਵੀਤ ਪਾਏ ਹਨ, ਭੂਤ ਝਿੰਬੜਿਆ ਹੈ, ਇਸ ਉਪਰ ਸ਼ਨੀ ਜਾਂ ਮੰਗਲ ਗਰਿਹਾਂ ਦੀ ਕਰੋਪੀ ਹੈ,ਇਸ ਦਾ ਇਲਾਜ ਡਾਕਟਰਾਂ ਕੋਲ ਨਹੀ ਹੈ ਆਦਿ।

ਮਾਨਸਿਕ ਰੋਗਾਂ ਨੂੰ ਸਮਝੇ ਬਿਨਾਂ ਤੇ ਇਨਾਂ ਪਿੱਛੇ ਲੁਕੇ ਵਿਗਿਆਨਕ ਕਾਰਣਾਂ ਨੂੰ ਜਾਨਣ ਤੋਂ ਬਿਨਾਂ ਇਲਾਜ ਨਹੀ ਹੋ ਸਕਦਾ। ਵਿਸ਼ਵ ਵਿਚ 45 ਕਰੋੜ ਤੇ ਸਭ ਤੋਂ ਵੱਧ 36 ਫੀਸਦੀ ਮਾਨਸਿਕ ਤਣਾਅ ਤੋਂ ਪੀੜਤ ਰੋਗੀ ਜਾਂ ਮਾਨਸਿਕ ਰੋਗੀ (15 ਤੋਂ 29 ਸਾਲ ਦੇ) ਭਾਰਤ ਵਿੱਚ ਹਨ। 90% ਆਪਣੇ ਆਪ ਨੂੰ ਰੋਗੀ ਨਹੀਂ ਸਮਝਦੇ।

ਔਰਤਾਂ 60% ਤੇ ਮਰਦ 40% ਰੋਗੀ ਹੁੰਦੇ ਹਨ। WHO ਮੁਤਾਬਿਕ ਹਰ ਦਸਵਾਂ ਭਾਰਤੀ ਮਾਨਸਿਕ ਰੋਗੀ ਹੈ। WHO ਦੇ ਡਾਇਰੈਕਟਰ ਜਨਰਲ ਡਾ ਮਾਰਗੇਟਚਾਨ ਦੇ ਨੇ ਕਿਹਾ ਸੀ ਕਿ “ਇਹ ਅੰਕੜੇ ਵੇਖ ਕੇ ਸਾਰੇ ਦੇਸ਼ਾਂ ਨੂੰ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਮਾਨਸਿਕ ਸਿਹਤ ਬਾਰੇ ਆਪਣੇ ਨਜ਼ਰੀਏ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

WHO ਨੇ ਇਕ ਲੰਮੀ ਮੁਹਿੰਮ ਸ਼ੁਰੂ ਕੀਤੀ ਹੈ ਜਿਸਦਾ ਉਦੇਸ਼ ਤਣਾਅ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣ ਨੂੰ ਉਤਸ਼ਾਹਤ ਕਰਨਾ। ਲੋਕਾਂ ਵਲੋਂ ਸਹਿਯੋਗ ਨਾ ਮਿਲਣ ਕਰਕੇ ਇਸ ਸਮਾਜਿਕ ਸੋਚ ਕਾਰਨ ਤਣਾਅ ਪੀੜਤ ਇਲਾਜ ਨਹੀਂ ਕਰਾਉਦੇ। ਜਦਕਿ ਸਿਹਤਮੰਦ ਜੀਵਨ ਲਈ ਇਹ ਜਰੂਰੀ ਹੈ।

ਪੀ ਜੀ ਆਈ ਚੰਡੀਗੜ੍ਹ ਦੇ ਸਾਈਕੈਟਰੀ ਵਿਭਾਗ ‘ਚ ਮਾਨਸਿਕ ਰੋਗੀਆਂ ਲਈ ਨਵੀਂ ਕਿਸਮ ਦਾ ਇਲਾਜ RTMS (ਰੋਪੀਟੇਟਿਵ ਟਰਾਂਸ ਕਾਰਨੀਅਲ ਮੈਗਨੇਟਿਕ ਸਟੀਮੂਲੇਸ਼ਨ) ਸ਼ੁਰੂ ਕੀਤਾ ਗਿਆ।

ਇਹ ਉਹ ਤਕਨੀਕ ਹੈ ਜਿਸ ਵਿੱਚ ਖੋਪੜੀ ਤੇ ਇੰਸੁਲੈਟਿਡ ਕਾਇਲ ਰੱਖ ਕੇ ਮੈਗਨੇਟਿਕ ਫੀਲਡ ਜਨਰੇਟ ਕੀਤੀ ਜਾਂਦੀ ਹੈ। ਇਹ ਹਲਕਾ ਜਿਹਾ ਬਿਜਲੀ ਝਟਕਾ ਕਰੰਟ ਪੈਦਾ ਕਰਦੀ ਹੈ ਜੋ ਨਿਊਰਲ (ਦਿਮਾਗ ਦੇ ਸੈਲਾਂ ਦਾ ਸਰਕਟ) ਸਿਸਟਮ ਨੂੰ ਸਰਗਰਮ ਕਰੇਗਾ।

ਇਸ ਇਲਾਜ ਵਿੱਚ ਕਿਸੇ ਤਰਾਂ ਦੀ ਦਵਾਈ, ਇੰਡਕਸ਼ਨ ਦੀ ਲੋੜ ਨਹੀਂ। ਡਿਸਆਰਡਰ ਦੇ ਮਰੀਜ ਜੋ ਹੋਰਨਾਂ ਤਰੀਕਾ ਨਾਲ ਠੀਕ ਨਹੀਂ ਹੁੰਦੇ, ਉਨ੍ਹਾਂ ਲਈ ਇਹ ਕਾਰਗਰ ਹੈ।

ਅੰਕੜਿਆਂ ਅਨੁਸਾਰ 79% ਬੱਚੇ ਦੇਰ ਨਾਲ ਜਨਮ ਲੈਣ ਕਾਰਨ 12% ਜੀਨਜ ਦੀ ਗੜਬੜੀ ਕਰਕੇ ਤੇ 9% ਗਰਭ ਦੌਰਾਨ ਗਲਤ ਦਵਾਈਆਂ ਦੀ ਵਰਤੋਂ ਕਰਕੇ ਮਾਨਸਿਕ ਰੋਗੀ ਹੋ ਜਾਂਦੇ ਹਨ।

ਇਸ ਦੇ ਬਿਮਾਰੀ ਦੇ ਲੱਛਣ – ਨੀਂਦ ਘਟ ਆਉਣੀ, ਚਿੰਤਾ ਕਰਨੀ, ਵਾਧੂ ਗੱਲਾਂ ਸੋਚਣਾ, ਜਿਆਦਾ ਦਬਾਅ ਵਿੱਚ ਰਹਿਣਾ, ਜਿਆਦਾ ਬੋਲਣਾ, ਦੂਜਿਆਂ ਦੀ ਗੱਲ ਨਾ ਸੁਣਨਾ ਤੇ ਉਨ੍ਹਾਂ ਦੇ ਕੰਮਾਂ ਵਿੱਚ ਦਖਲ ਦੇਣਾ,ਆਪਣੇ ਆਪ ਨੂੰ ਸਿਆਣਾ ਸਮਝਣਾ, ਸੈਕਸ ਰੁਚੀ ਦੀ ਘਾਟ, ਝਗੜਾ ਕਰਨਾ, ਖਿਝਣਾ, ਹਿੰਸਾਤਮਕ ਰਵਈਆ, ਉਦਾਸੀ, ਆਤਮ ਵਿਸ਼ਵਾਸ ਦੀ ਘਾਟ, ਘਬਰਾਹਟ ਆਦਿ।

ਵਾਤਾਵਰਣ ਤਣਾਅ, ਘਰੇਲੂ ਕਲੇਸ਼, ਤਲਾਕ, ਕੰਮ ਦਾ ਬੋਝ, ਵਹਿਮ ਹੋਣਾ, ਆਰਥਿਕ ਹਾਲਤ ਕਮਜੋਰ ਹੋਣੇ, ਕਿਸੇ ਕਾਰਨ ਸਵੈਮਾਨ ਘੱਟ ਹੋਣਾ, ਅਚਾਨਕ ਹੋਈ ਮੌਤ ਦਾ ਸਦਮਾ, ਸੱਟ, ਹਾਦਸਾ, ਬਲਾਤਕਾਰ, ਹਿੰਸਾ, ਮਨੋਵਿਗਿਆਨਕ ਹਾਦਸਾ ਆਦਿ ਕਾਰਣ ਹਨ।

ਮਾਨਸਿਕ ਰੋਗੀਆਂ ਦਾ ਇਲਾਜ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਤੋਂ ਹੀ ਕਰਵਾਉਣਾ ਚਾਹੀਦਾ ਹੈ। ਇਸ ਸਬੰਧੀ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨਾਲ ਸੰਪਰਕ ਕਰਕੇ ਸਲਾਹ ਲਈ ਜਾ ਸਕਦੀ ਹੈ। ਕਈ ਵਾਰ ਮਾਪੇ ਬੱਚੇ ਨੂੰ ਹੋਰ ਕੁਝ ਬਣਾਉਣਾ ਚਾਹੁੰਦਾ ਹੈ ਜਦਕਿ ਬੱਚੇ ਦਾ ਹੋਰ ਕੁਝ ਬਣਨਾ ਚਾਹੁੰਦਾ ਹੈ, ਉਸ ਉਪਰ ਬਣਾਇਆ ਦਬਾਅ ਉਸਦੀ ਮਾਨਸਿਕ ਹਾਲਤ ਨੂੰ ਵਿਗਾੜਦਾ ਹੈ। ਇਸੇ ਤਰ੍ਹਾਂ ਜਿੰਦਗੀ ਦੀ ਤੇਜ ਦੌੜ ਵਿੱਚ ਛੋਟੇ ਛੋਟੇ ਬੱਚਿਆਂ ਉਪਰ ਪੜਾਈ ਦਾ ਵਾਧੂ ਬੋਝ ਪਾ ਰਹੇ ਹਾਂ। ਉਨ੍ਹਾਂ ਨੂੰ ਸਰੀਰਕ ਖੇਡਾਂ ਵੱਲ ਆਉਣ ਹੀ ਨਹੀਂ ਦਿੰਦੇ।ਚੰਗੀ ਸਿਹਤ ਦੇ ਨਾਲ ਨਾਲ ਵਿਅਕਤੀ ਨੂੰ ਦਿਮਾਗੀ ਤੌਰ ਤੇ ਤੰਦਰੁਸਤ ਹੋਣਾ ਜ਼ਰੂਰੀ ਹੈ।Share