Home » ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਇਆ ਭਰਤੀ
Celebrities Home Page News World World News

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਇਆ ਭਰਤੀ

Spread the news

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਕੈਲੀਫੋਰਨੀਆ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬਲੱਡ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਵੀਰਵਾਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਪਿਸ਼ਾਬ ਦੀ ਲਾਗ ਕਾਰਨ ਕਲਿੰਟਨ ਨੂੰ ਕੈਲੀਫੋਰਨੀਆ ਮੈਡੀਕਲ ਯੂਨੀਵਰਸਿਟੀ ਇਰਵਿਨ ਮੈਡੀਕਲ ਸੈਂਟਰ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ, ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਹਾਲਤ ਸਥਿਰ ਹੈ ਅਤੇ ਹਾਰਟ ਅਟੈਕ ਜਾਂ ਕੋਵਿਡ ਨਾਲ ਜੁੜੀ ਕੋਈ ਸਮੱਸਿਆ ਨਹੀਂ ਹੈ।

ਬਿਲ ਕਲਿੰਟਨ ਦੀ ਨਿੱਜੀ ਡਾਕਟਰ ਲੀਜ਼ਾ ਬਾਰਡੈਕ ਨੇ ਕਿਹਾ ਕਿ ਕਲਿੰਟਨ ਗੋਪਨੀਯਤਾ ਅਤੇ ਸੁਰੱਖਿਆ ਲਈ ਆਈਸੀਯੂ ਵਿੱਚ ਸਨ। ਫਿਲਹਾਲ ਉਹ ਠੀਕ ਹਨ। ਇਰਵਿਨ ਮੈਡੀਕਲ ਸੈਂਟਰ ਦੇ ਡਾਕਟਰਾਂ ਨੇ ਕਿਹਾ, ‘ਦੋ ਦਿਨਾਂ ਦੇ ਇਲਾਜ ਤੋਂ ਬਾਅਦ, ਐਂਟੀਬਾਇਓਟਿਕਸ ਦਵਾਈਆਂ ਆਪਣਾ ਅਸਰ ਵਿਖਾ ਰਹੀਆਂ ਹਨ।
ਕੈਲੀਫੋਰਨੀਆ ਦੀ ਮੈਡੀਕਲ ਟੀਮ ਨਿਊਯਾਰਕ ਵਿੱਚ ਰਾਸ਼ਟਰਪਤੀ ਦੀ ਮੈਡੀਕਲ ਟੀਮ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ। ਸਾਨੂੰ ਉਮੀਦ ਹੈ ਕਿ ਉਹ ਜਲਦੀ ਹੀ ਘਰ ਵਾਪਸ ਆ ਜਾਣਗੇ।