Home » ਲਖੀਮਪੁਰ ਹਿੰਸਾ ਮਾਮਲੇ ‘ਚ ਭਾਜਪਾ ਦੇ ਸੁਮਿਤ ਜੈਸਵਾਲ ਸਣੇ 4 ਗ੍ਰਿਫਤਾਰ, ਰਿਵਾਲਵਰ ਬਰਾਮਦ…
Home Page News India India News

ਲਖੀਮਪੁਰ ਹਿੰਸਾ ਮਾਮਲੇ ‘ਚ ਭਾਜਪਾ ਦੇ ਸੁਮਿਤ ਜੈਸਵਾਲ ਸਣੇ 4 ਗ੍ਰਿਫਤਾਰ, ਰਿਵਾਲਵਰ ਬਰਾਮਦ…

Spread the news

ਲਖੀਮਪੁਰ ਹਿੰਸਾ ਮਾਮਲੇ ਵਿੱਚ ਪੁਲਿਸ ਨੇ ਸੋਮਵਾਰ ਨੂੰ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਭਾਜਪਾ ਵਰਕਰ ਸੁਮਿਤ ਜੈਸਵਾਲ ਵੀ ਸ਼ਾਮਲ ਹੈ। ਹਿੰਸਾ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ, ਉਸ ਵਿੱਚ ਥਾਰ ਜੀਪ ‘ਚੋਂ ਨਿਕਲ ਕੇ ਭੱਜਦੇ ਹੋਏ ਸੁਮਿਤ ਜੈਸਵਾਲ ਹੀ ਨਜ਼ਰ ਆਇਆ ਸੀ।

ਇਸ ਤੋਂ ਇਲਾਵਾ ਸ਼ਿਸ਼ੁਪਾਲ, ਸੱਤਿਆ ਪ੍ਰਕਾਸ਼ ਤਿਵਾਰੀ ਅਤੇ ਲਖਨਊ ਦੇ ਨੰਦਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸੱਤਿਆ ਪ੍ਰਕਾਸ਼ ਕੋਲੋਂ ਇੱਕ ਲਾਇਸੰਸੀ ਰਿਵਾਲਵਰ ਅਤੇ ਤਿੰਨ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿੱਚ ਹੁਣ ਤੱਕ 10 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ।