ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਡ ‘ਚ ਅੱਜ ਕੋਵਿਡ -19 ਦੇ ਕਮਿਊਨਟੀ ‘ਚ ਅੱਜ 94 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਅੱਜ ਹੋਈ ਕੇਸਾ ਦੀ ਪੁਸ਼ਟੀ’ਚ ਆਕਲੈਂਡ ਤੋ 87 ਅਤੇ ਵਾਇਕਾਟੋ ‘ਚ 7ਕੇਸ ਹਨ।
ਹੁਣ ਇਹਨਾ ਨਵੇਂ ਕੇਸਾਂ ਨੂੰ ਜੋੜ ਕੇ ਕੁੱਲ ਗਿਣਤੀ 2099 ਹੋ ਗਈ ਹੈ।ਇਸ ਟਾਇਮ ਕੋਵਿਡ -19 ਨਾਲ ਪੀੜਤ 38 ਮਰੀਜ਼ ਨਿਊਜ਼ੀਲੈਂਡ ਦੇ ਵੱਖ-ਵੱਖ ਹਸਪਤਾਲ ਵਿੱਚ ਦਾਖਲ ਹਨ ਜਿਨਾਂ ਵਿੱਚ ਆਕਲੈਂਡ ਸਿਟੀ ਹਸਪਤਾਲ ਵਿਖੇ 18, ਮਿਡਲਮੋਰ ਹਸਪਤਾਲ ਵਿਖੇ 12 ਅਤੇ ਨੌਰਥ ਸ਼ੋਰ ਹਸਪਤਾਲ ਵਿਖੇ 8 ਮਰੀਜ਼ ਦਾਖਲ ਹਨ।ਜਿਕਰਯੋਗ ਹੈ ਕਿ ਆਕਲੈਂਡ ਵਿੱਚ ਲੌਕਡਾਊਨ ਲੈਵਲ 3 ਦੇ ਦਿਸ਼ਾ-ਨਿਰਦੇਸ਼ ਆਉਂਦੇ 2 ਹੋਰ ਹਫਤੇ ਲਈ ਅਜੇ ਲਾਗੂ ਰਹਿਣਗੇ ਤੇ ਵਾਇਕਾਟੋ ਵਿੱਚ ਚੱਲ ਰਹੇ ਲੈਵਲ 3 ਦੀ ਸਮੀਖਿਆ ਦੁਬਾਰਾ ਸ਼ੁੱਕਰਵਾਰ ਨੂੰ ਕੀਤੀ ਜਾਏਗੀ।
ਇਸ ਦੇ ਨਾਲ ਹੀ ਨਾਰਥਲੈਂਡ ਬਾਰੇ ਆਖਿਆ ਗਿਆ ਹੈ ਕਿ ਉੱਥੇ ਕਿਸੇ ਨਵੇਂ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ,ਇਸੇ ਲਈ ਅੱਜ ਰਾਤ 11.59 ਤੋਂ ਉੱਥੇ ਲੈਵਲ 2 ਲਾਗੂ ਹੋ ਜਾਏਗਾ।