Home » ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡਿਆ ਵੱਡਾ ਦਾਅ! 40% ਔਰਤਾਂ ਨੂੰ ਟਿਕਟਾਂ ਦੇਣ ਦਾ ਐਲਾਨ…
Home Page News India India News

ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡਿਆ ਵੱਡਾ ਦਾਅ! 40% ਔਰਤਾਂ ਨੂੰ ਟਿਕਟਾਂ ਦੇਣ ਦਾ ਐਲਾਨ…

Spread the news

 ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡਿਆ ਵੱਡਾ ਦਾਅ ਖੇਡਿਆ ਹੈ। ਕਾਂਗਰਸ ਨੇ 40% ਔਰਤਾਂ ਨੂੰ ਟਿਕਟਾਂ ਦੇਣ ਦਾ ਐਲਾਨ ਕੀਤਾ ਹੈ। ਕਾਂਗਰਸ ਦੇ ਇਸ ਦਾਅ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ 50 ਫੀਸਦੀ ਤੋਂ ਵੱਧ ਔਰਤਾਂ ਦੀ ਵੋਟ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਜਿਸ ਅੰਦਾਜ਼ ਵਿੱਚ ਐਲਾਨ ਕੀਤਾ, ਉਸ ਤੋਂ ਤੈਅ ਹੈ ਕਿ ਪਾਰਟੀ ਵੱਡਾ ਦਾਅ ਖੇਡਣ ਜਾ ਰਹੀ ਹੈ।

ਦਰਅਸਲ ਉੱਤਰ ਪ੍ਰਦੇਸ਼ ਵਿੱਚ ਕਈ ਸਾਲਾਂ ਤੋਂ ਸੱਤਾ ਤੋਂ ਦੂਰ ਰਹੀ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੂਰੀ ਤਾਕਤ ਵਿੱਚ ਆ ਗਈ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਲਗਾਤਾਰ ਲੋਕਾਂ ਨਾਲ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਯੂਪੀ ਚੋਣਾਂ ਸਬੰਧੀ ਕਾਂਗਰਸ ਦੀ ਰਣਨੀਤੀ ਦੱਸਣ ਲਈ ਲਖਨਊ ਵਿੱਚ ਪ੍ਰੈੱਸ ਕਾਨਫਰੰਸ ਕੀਤੀ।

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਆਉਣ ਵਾਲੀਆਂ ਉੱਤਰ ਪ੍ਰਦੇਸ਼ ਚੋਣਾਂ ਵਿੱਚ ਅਸੀਂ ਔਰਤਾਂ ਨੂੰ 40% ਟਿਕਟਾਂ (ਉਮੀਦਵਾਰ) ਦੇਵਾਂਗੇ। ਇਹ ਫੈਸਲਾ ਉਨ੍ਹਾਂ ਸਾਰੀਆਂ ਔਰਤਾਂ ਲਈ ਹੈ ਜੋ ਉੱਤਰ ਪ੍ਰਦੇਸ਼ ਵਿੱਚ ਬਦਲਾਅ ਲਿਆ ਕੇ ਰਾਜ ਨੂੰ ਅੱਗੇ ਵਧਾਉਣਾ ਚਾਹੰਦੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਰਾਜਨੀਤੀ ਵਿੱਚ ਪੂਰੀ ਭਾਗੀਦਾਰ ਹੋਣਗੀਆਂ।

ਉਨ੍ਹਾ ਕਿਹਾ ਕਿ ਜਦੋਂ 2019 ਦੀਆਂ ਚੋਣਾਂ ਵਿੱਚ ਉਹ ਇਲਾਹਾਬਾਦ ਯੂਨੀਵਰਸਿਟੀ ਦੀਆਂ ਕੁਝ ਕੁੜੀਆਂ ਨੂੰ ਮਿਲੀ ਸੀ, ਉਨ੍ਹਾਂ ਮੈਨੂੰ ਦੱਸਿਆ ਸੀ ਕਿ ਹੋਸਟਲ ਵਿੱਚ ਮੁੰਡੇ ਤੇ ਕੁੜੀਆਂ ਲਈ ਕਾਨੂੰਨ ਵੱਖਰੇ ਸਨ। ਇਹ ਫੈਸਲਾ ਉਸ ਲਈ ਲਿਆ ਸੀ, ਜਿਸ ਨੇ ਮੈਨੂੰ ਗੰਗਾ ਯਾਤਰਾ ਦੌਰਾਨ ਦੱਸਿਆ ਕਿ ਮੇਰੇ ਪਿੰਡ ਵਿੱਚ ਕੋਈ ਸਕੂਲ ਨਹੀਂ ਹੈ। ਪ੍ਰਯਾਗਰਾਜ ਦੀ ਪਾਰੋ ਲਈ, ਜਿਨ੍ਹਾਂ ਨੇ ਹੱਥ ਫੜ ਕੇ ਕਿਹਾ ਕਿ ਮੈਂ ਨੇਤਾ ਬਣਨਾ ਚਾਹੁੰਦੀ ਹਾਂ।