Home » ਕੈਨੇਡਾ ਨੇ ਲਾਂਚ ਕੀਤਾ ਵੈਕਸੀਨ ਪਾਸਪੋਰਟ, 30 ਨਵੰਬਰ ਤੋਂ ਇਸ ਬਿਨਾਂ ਨਹੀਂ ਕਰ ਸਕੋਗੇ ਸਫਰ….
Health Home Page News LIFE Travel World World News

ਕੈਨੇਡਾ ਨੇ ਲਾਂਚ ਕੀਤਾ ਵੈਕਸੀਨ ਪਾਸਪੋਰਟ, 30 ਨਵੰਬਰ ਤੋਂ ਇਸ ਬਿਨਾਂ ਨਹੀਂ ਕਰ ਸਕੋਗੇ ਸਫਰ….

Spread the news

ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਵਿਸ਼ਵ ਭਰ ਵਿਚ ਤਬਾਹੀ ਮਚ ਗਈ ਸੀ, ਜਿਸ ਦਾ ਡਰ ਹੁਣ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ, ਭਾਵੇਂ ਕਿ ਮਾਮਲੇ ਬਹੁਤ ਘੱਟ ਗਏ ਹਨ। 

ਇਸ ਖਤਰੇ ਨੂੰ ਦੇਖਦੇ ਹੋਏ ਟਰੂਡੋ ਸਰਕਾਰ ਨੇ ਵੈਕਸੀਨ ਪਾਸਪੋਰਟ ਸ਼ੁਰੂ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ, ਜਿਸ ਤੋਂ ਬਿਨਾਂ 30 ਨਵੰਬਰ ਤੋਂ ਕੈਨੇਡਾ ਵਿਚ ਰਹਿ ਰਹੇ ਲੋਕਾਂ ਨੂੰ ਘਰੇਲੂ ਤੇ ਬਾਹਰੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

Canada launches vaccine
Canada launches vaccine

ਇਹ ਗੱਲ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਕੈਨੇਡਾ ਦੇ ਇਸ ਕਦਮ ਨੂੰ ਦੇਖਦੇ ਹੋਏ ਹੋਰ ਦੇਸ਼ ਵੀ ਇਹ ਕਦਮ ਉਠਾ ਸਕਦੇ ਹਨ। ਇਸ ਦੇ ਨਾਲ ਹੀ ਕੈਨੇਡਾ ਉਹ ਮੁਲਕ ਹੈ, ਜਿੱਥੇ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ। ਇਸ ਲਈ ਨਵੇਂ ਸਾਲ ਮੌਕੇ ਇੱਧਰ ਆਉਣ ਦੀ ਸੋਚ ਰਹੇ ਪੰਜਾਬੀਆਂ ਨੂੰ ਯਾਤਰਾ ਕਰਨ ਲਈ ਵੈਕਸੀਨ ਪਾਸਪੋਰਟ ਵੀ ਲੈਣਾ ਹੋਵੇਗਾ ਅਤੇ ਇਹ ਤਾਂ ਹੀ ਮਿਲੇਗਾ ਜੇਕਰ ਕੋਰੋਨਾ ਟੀਕੇ ਦੀਆਂ ਪੂਰੀਆਂ ਖੁਰਾਕਾਂ ਲੁਆ ਲਈਆਂ ਹਨ।