ਸੰਯੁਕਤ ਕਿਸਾਨ ਮੋਰਚੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਕਿਸਾਨ ਆਗੂ ਯੋਗੇਂਦਰ ਯਾਦਵ ਨੂੰ ਇੱਕ ਮਹੀਨੇ ਵਾਸਤੇ ਸਸਪੈਂਡ ਕਰ ਦਿੱਤਾ ਗਿਆ ਹੈ। ਕਿਸਾਨ ਮੋਰਚੇ ਦੀ ਮੀਟਿੰਗ ‘ਚ ਇਹ ਵੱਡਾ ਫੈਸਲਾ ਲਿਆ ਗਿਆ ਹੈ।
ਮੋਰਚੇ ਨੇ ਇਹ ਫੈਸਲਾ ਯੋਗੇਂਦਰ ਯਾਦਵ ਦੇ ਲਖੀਮਪੁਰ ਖੀਰੀ ‘ਚ ਕਿਸਾਨਾਂ ਦੇ ਕਤਲੇਆਮ ਦੇ ਦੋਸ਼ੀ ਭਾਜਪਾ ਵਰਕਰ ਦੇ ਘਰ ਜਾਣ ਤੋਂ ਬਾਅਦ ਲਿਆ। ਯੋਗੇਂਦਰ ਯਾਦਵ ਨੂੰ 9 ਮੈਂਬਰੀ ਕਮੇਟੀ ਅਤੇ SKM ਦੀਆਂ ਗਤੀਵਿਧੀਆਂ ਤੋਂ ਇੱਕ ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ।
ਦਰਅਸਲ, ਯੋਗੇਂਦਰ ਯਾਦਵ ਲਖੀਮਪੁਰ ਖੀਰੀ ਹਿੰਸਾ ਵਿੱਚ ਮਾਰੇ ਗਏ ਇੱਕ ਭਾਜਪਾ ਵਰਕਰ ਦੇ ਘਰ ਗਏ ਸਨ। 12 ਅਕਤੂਬਰ ਨੂੰ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਘਰ ਜਾਣ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਦੋਵੇਂ ਤਸਵੀਰਾਂ ‘ਚ ਯੋਗੇਂਦਰ ਯਾਦਵ ਮ੍ਰਿਤਕ ਦੇ ਪਰਿਵਾਰ ਨਾਲ ਗੱਲ ਕਰਦੇ ਦਿਖਾਈ ਦੇ ਰਹੇ ਹਨ।