Home » ਸ਼ੂਟਿੰਗ ਦੌਰਾਨ ਹਾਲੀਵੁੱਡ ਅਦਾਕਾਰ ਕੋਲੋਂ ਗਲਤੀ ਨਾਲ ਚੱਲੀਆਂ ਗੋਲੀਆਂ, ਸਿਨੇਮੈਟੋਗਰਾਫਰ ਦੀ ਮੌਤ, 1 ਗੰਭੀਰ ਜ਼ਖਮੀ
Celebrities • Health • Home Page News • Movies • World • World News

ਸ਼ੂਟਿੰਗ ਦੌਰਾਨ ਹਾਲੀਵੁੱਡ ਅਦਾਕਾਰ ਕੋਲੋਂ ਗਲਤੀ ਨਾਲ ਚੱਲੀਆਂ ਗੋਲੀਆਂ, ਸਿਨੇਮੈਟੋਗਰਾਫਰ ਦੀ ਮੌਤ, 1 ਗੰਭੀਰ ਜ਼ਖਮੀ

Spread the news

ਹਾਲੀਵੁੱਡ ਅਦਾਕਾਰ ਐਲੇਕ ਬਾਲਡਵਿਨ ਨੇ ਨਿਊ ਮੈਕਸਿਕੋ ਦੇ ਇੱਕ ਫਿਲਮ ਸੈੱਟ ’ਤੇ ਸ਼ੁੱਕਰਵਾਰ ਨੂੰ ਗਲਤੀ ਨਾਲ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਮਹਿਲਾ ਸਿਨੇਮੈਟੋਗਰਾਫਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਵਿਚ ਫਿਲਮ ਨਿਰਦੇਸ਼ਕ ਵੀ ਜ਼ਖਮੀ ਦੱਸੇ ਜਾ ਰਹੇ ਹਨ।

ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸੈਂਟਾ ਫੇ ਫਿਲਮ ਸੈੱਟ ’ਤੇ ਹੋਈ। ਬਾਲਡਵਿਨ ਫਿਲਮ ਵਿਚ ਮੁੱਖ ਰੋਲ ਨਿਭਾਅ ਰਹੇ ਸੀ। ਸ਼ੂਟਿੰਗ ਦੌਰਾਨ ਬਾਲਡਵਿਨ ਨੇ ਪ੍ਰਾਪ ਗੰਨ ਨਾਲ ਗੋਲੀ ਚਲਾ ਦਿੱਤੀ। ਜਿਸ ਕਾਰਨ ਮਹਿਲਾ ਸਿਨੇਮੈਟੋਗਰਾਫਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਹਾਲੇ ਤੱਕ ਇਸ ਮਾਮਲੇ ਵਿਚ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਹੈ ਤੇ ਉਹ ਘਟਨਾ ਦੀ ਜਾਂਚ ਕਰ ਰਹੇ ਹਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਭ ਤੋਂ ਪ੍ਰਸਿੱਧ ਮਾਰਸ਼ਲ ਆਰਟ ਦੇ ਦਿੱਗਜ ਬਰੂਸ ਲੀ ਦੇ ਪੁੱਤਰ ਬਰੈਂਡਨ ਲੀ ਦੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਇੱਕ ਬੰਦੂਕ ਤੋਂ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।Share