Home » ਨਿਊਜ਼ੀਲੈਂਡ ‘ਚ ਕਰੋਨਾ ਦੇ ਅੱਜ ਆਏ 104 ਹੋਰ ਕੇਸ…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਕਰੋਨਾ ਦੇ ਅੱਜ ਆਏ 104 ਹੋਰ ਕੇਸ…

Spread the news

ਆਕਲੈਂਡ (ਬਲਜਿੰਦਰ ਸਿੰਘ)ਕਰੋਨਾ ਸਬੰਧੀ ਸਿਹਤ ਮਹਿਕਮੇ ਵਲੋਂ ਜਾਰੀ ਜਾਣਕਾਰੀ ‘ਚ ਅੱਜ ਕੋਰੋਨਾ ਦੇ 104 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਨਾਂ ਵਿੱਚ 91 ਕੇਸ ਆਕਲੈਂਡ, 8 ਵਾਇਕਾਟੋ ਵਿੱਚ ਤੇ 4 ਨਾਰਥਲੈਂਡ ਵਿੱਚ ਹਨ ਅਤੇ ਇਸ ਦੇ ਨਾਲ ਸਾਊਥ ਆਈਲੈਂਡ ਵਿੱਚ ਕੋਰੋਨਾ ਦੇ 2021 ਦੇ ਪਹਿਲੇ ਕੇਸ ਦੀ ਪੁਸ਼ਟੀ ਵੀ ਹੋਈ ਹੈ। ਕੋਰੋਨਾ ਪਾਜ਼ਟਿਵ ਆਇਆ ਵਿਅਕਤੀ ਰੋਟੋਰੂਆ ਤੋਂ ਬਲੈਨਹੈਮ ਯਾਤਰਾ ਕਰਕੇ ਪੁੱਜਾ ਸੀ, ਜਿੱਥੇ ਉਹ ਕੋਰੋਨਾ ਪਾਜ਼ਟਿਵ ਨਿਕਲਿਆ।

ਹੁਣ ਇਹਨਾ ਨਵੇਂ ਕੇਸਾਂ ਨੂੰ ਜੋੜ ਕੇ ਕੁੱਲ ਗਿਣਤੀ 2492 ਹੋ ਗਈ ਹੈ।ਇਸ ਟਾਇਮ ਕੋਵਿਡ -19 ਨਾਲ ਪੀੜਤ 55 ਮਰੀਜ਼ ਨਿਊਜ਼ੀਲੈਂਡ ਦੇ ਵੱਖ-ਵੱਖ ਹਸਪਤਾਲ ਵਿੱਚ ਦਾਖਲ ਹਨ ਜਿਨਾਂ ਵਿੱਚ ਆਕਲੈਂਡ ਸਿਟੀ ਹਸਪਤਾਲ ਵਿਖੇ 27 ਮਿਡਲਮੋਰ ਹਸਪਤਾਲ ਵਿਖੇ 19,ਨੌਰਥ ਸ਼ੋਰ ਹਸਪਤਾਲ ਵਿਖੇ 8 ਅਤੇ ਇੱਕ ਮਰੀਜ਼ ਵਾਇਕਾਟੋ ਹਸਪਤਾਲ ਵਿੱਚ ਦਾਖਲ ਹੈ।