Home » ਨਿਊਜ਼ੀਲੈਂਡ ‘ਚ ਕਰੋਨਾ ਦੇ ਅੱਜ ਆ ਗਏ 80 ਹੋਰ ਕੇਸ…
Health • Home Page News • New Zealand Local News • NewZealand

ਨਿਊਜ਼ੀਲੈਂਡ ‘ਚ ਕਰੋਨਾ ਦੇ ਅੱਜ ਆ ਗਏ 80 ਹੋਰ ਕੇਸ…

Spread the news

ਆਕਲੈਂਡ (ਬਲਜਿੰਦਰ ਸਿੰਘ)ਸਿਹਤ ਮਹਿਕਮੇ ਵਲੋਂ ਅੱਜ ਕੋਰੋਨਾ ਦੇ 80 ਹੋਰ ਨਵੇਂ ਕਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਨਾਂ ਵਿੱਚ 77 ਕੇਸ ਆਕਲੈਂਡ, 2 ਵਾਇਕਾਟੋ ਵਿੱਚ ਤੇ 1 ਨਾਰਥਲੈਂਡ ਵਿੱਚ ਹਨ।

ਅੱਜ ਆਏ ਨਵੇਂ ਕੇਸਾਂ ਨੂੰ ਜੋੜ ਕੇ ਕੁੱਲ ਗਿਣਤੀ 2572 ਹੋ ਗਈ ਹੈ।ਇਸ ਟਾਇਮ ਕੋਵਿਡ -19 ਨਾਲ ਪੀੜਤ 50 ਮਰੀਜ਼ ਨਿਊਜ਼ੀਲੈਂਡ ਦੇ ਵੱਖ-ਵੱਖ ਹਸਪਤਾਲ ਵਿੱਚ ਦਾਖਲ ਹਨ ਜਿਨਾਂ ਵਿੱਚ ਆਕਲੈਂਡ ਸਿਟੀ ਹਸਪਤਾਲ ਵਿਖੇ 20 ਮਿਡਲਮੋਰ ਹਸਪਤਾਲ ਵਿਖੇ 16 ਨੌਰਥ ਸ਼ੋਰ ਹਸਪਤਾਲ ਵਿਖੇ 12,ਇੱਕ ਮਰੀਜ਼ ਵਾਇਕਾਟੋ ਹਸਪਤਾਲ ਅਤੇ ਇੱਕ ਹੋਰ ਮਰੀਜ਼ ਵੈਟੇਕਰੇ ਹਸਪਤਾਲ ਵਿੱਚ ਦਾਖਲ ਹੈ ਅਤੇ ਜਿਨਾਂ ਵਿੱਚ 4 ਕਰੋਨਾ ਮਰੀਜ਼ਾ ਨੂੰ ਆਈਸੀਯੂ ਜਾਂ ਐਚਡੀਯੂ ਰੱਖਿਆ ਗਿਆ ਹੈ।