Home » ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖਾਨ ਨੂੰ ਮਿਲੀ ਜ਼ਮਾਨਤ …ਫੈਨਸ ਨੇ ਮਨਾਇਆ ਜਸ਼ਨ…
Celebrities Home Page News India India News

ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖਾਨ ਨੂੰ ਮਿਲੀ ਜ਼ਮਾਨਤ …ਫੈਨਸ ਨੇ ਮਨਾਇਆ ਜਸ਼ਨ…

Spread the news

ਬੰਬੇ ਹਾਈਕੋਰਟ ਨੇ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖਾਨ ਨੂੰ ਡਰੱਗਜ਼ ਮਾਮਲੇ ‘ਚ ਵੱਡੀ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਹੈ। ਇਸਦੇ ਨਾਲ ਹੀ ਅਰਬਾਜ਼ ਮਰਚੈਂਟ ਅਤੇ ਮੁਨਮੁਮ ਧਮੇਚਾ ਨੂੰ ਵੀ ਜ਼ਮਾਨਤ ਦਿੱਤੀ ਗਈ ਹੈ। ਦੱਸ ਦੇਈਏ ਕਿ ਪਿਛਲੇ ਤਿੰਨ ਦਿਨਾਂ ਤੋਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਚੱਲ ਰਹੀ ਸੀ।

ਜ਼ਿਕਰਯੋਗ ਹੈ ਕਿ ਆਰਿਅਨ ਖਾਨ ਨੂੰ 2 ਅਕਤੂਬਰ ਨੂੰ ਐੱਨ.ਸੀ.ਬੀ. ਨੇ ਮੁੰਬਈ ਕਰੂਜ਼ ‘ਤੇ ਹੋ ਰਹੀ ਪਾਰਟੀ ‘ਚ ਹੋਈ ਛਾਪੇਮਾਰੀ ਤੋਂ ਬਾਅਦ ਹਿਰਾਸਤ ‘ਚ ਲਿਆ ਸੀ। ਉਸ ਤੋਂ ਬਾਅਦ ਆਰਿਅਨ ਨੂੰ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਕੁਝ ਦਿਨ ਆਰਿਅਨ ਐੱਨ.ਸੀ.ਬੀ. ਦੀ ਹਿਰਾਸਤ ‘ਚ ਰਹੇ ਅਤੇ 8 ਅਕਤੂਬਰ ਨੂੰ ਉਨ੍ਹਾਂ ਨੂੰ ਜੇਲ੍ਹ ‘ਚ ਭੇਜ ਦਿੱਤਾ ਗਿਆ।

ਉਨ੍ਹਾਂ ਦੇ ਘਰ ‘ਮੰਨਤ’ ਦੇ ਬਾਹਰ ਪ੍ਰਸ਼ੰਸਕਾਂ ਦਾ ਇਕੱਠ ਹੋ ਗਿਆ। ਆਰੀਅਨ ਦੇ ਸਮਰਥਨ ‘ਚ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਵੱਡੀ ਗਿਣਤੀ ‘ਚ  ਉੱਥੇ ਇਕੱਠੇ ਹੋਏ ਅਤੇ ਪਟਾਕੇ ਚਲਾਏ। ਪ੍ਰਸ਼ੰਸਕ ਖੁਸ਼ ਹਨ ਅਤੇ ਇਸ ਲਈ ਉਹ ਆਰੀਅਨ ਦੀਆਂ ਤਸਵੀਰਾਂ ਲੈ ਕੇ ਸ਼ਾਹਰੁਖ ਦੇ ਪਰਿਵਾਰ ਦੀਆਂ ਤਸਵੀਰਾਂ ਨਾਲ (ਮੰਨਤ ਦੇ ਬਾਹਰ ਸੈਲੀਬ੍ਰੇਸ਼ਨ) ਦੇ ਨਾਅਰੇ ਲਗਾ ਰਹੇ ਹਨ।

ਆਰੀਅਨ ਖਾਨ ਦੀ ਗ੍ਰਿਫਤਾਰੀ ਦੇ ਬਾਅਦ ਤੋਂ ਪ੍ਰਸ਼ੰਸਕ ਉਸਦੀ ਰਿਹਾਈ ਲਈ ਪਿਛਲੇ 26 ਦਿਨਾਂ ਤੋਂ ਸੜਕਾਂ ਅਤੇ ਸੋਸ਼ਲ ਮੀਡੀਆ ‘ਤੇ ਲਗਾਤਾਰ ਆਪਣਾ ਸਮਰਥਨ ਦਿਖਾ ਰਹੇ ਸਨ। ਅਜਿਹੇ ‘ਚ ਹੁਣ ਜਦੋਂ ਜ਼ਮਾਨਤ ਮਿਲ ਗਈ ਹੈ ਤਾਂ ਇਸ ਦੀ ਖੁਸ਼ੀ ‘ਮੰਨਤ’ ਦੇ ਅੰਦਰ ਹੀ ਨਹੀਂ ਬਾਹਰ ਵੀ ਦਿਖਾਈ ਦੇ ਰਹੀ ਹੈ।

ਹਾਲਾਂਕਿ ਆਰੀਅਨ ਨੂੰ ਵੀਰਵਾਰ ਨੂੰ ਰਿਲੀਜ਼ ਨਹੀਂ ਕੀਤਾ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਅਜੇ ਤੱਕ ਅਦਾਲਤ ਤੋਂ ਹੁਕਮਾਂ ਦੀ ਕਾਪੀ ਨਹੀਂ ਆਈ ਹੈ। ਪੂਰੀ ਸੰਭਾਵਨਾ ਹੈ ਕਿ ਆਰਡਰ ਦੀ ਕਾਪੀ ਆਉਣ ਤੋਂ ਬਾਅਦ ਆਰੀਅਨ ਨੂੰ ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਛੱਡ ਦਿੱਤਾ ਜਾਵੇਗਾ। ਅਜਿਹੇ ‘ਚ ਜਦੋਂ ‘ਮੰਨਤ’ ਦਾ ਪਿਆਰ 26 ਦਿਨਾਂ ਬਾਅਦ ਘਰ ਵਾਪਸ ਆਵੇਗਾ ਤਾਂ ਪ੍ਰਸ਼ੰਸਕਾਂ ਦਾ ਉਤਸ਼ਾਹ ਦੇਖਣ ਯੋਗ ਹੋਵੇਗਾ।


ਬਾਂਬੇ ਹਾਈ ਕੋਰਟ ਨੇ ਲਗਾਤਾਰ ਤਿੰਨ ਦਿਨਾਂ ਦੀ ਸੁਣਵਾਈ ਤੋਂ ਬਾਅਦ ਵੀਰਵਾਰ ਨੂੰ ਆਰੀਅਨ ਖਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਜ਼ਮਾਨਤ ਦੇ ਦਿੱਤੀ। ਕਰੂਜ਼ ਡਰੱਗਜ਼ ਮਾਮਲੇ ‘ਚ NCB ਨੇ 2 ਅਕਤੂਬਰ ਦੀ ਰਾਤ ਨੂੰ ਆਰੀਅਨ ਸਮੇਤ 8 ਲੋਕਾਂ ਨੂੰ ਹਿਰਾਸਤ ‘ਚ ਲਿਆ ਸੀ, ਜਿਸ ਤੋਂ ਬਾਅਦ 3 ਅਕਤੂਬਰ ਨੂੰ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਆਰਿਅਨ ਖਾਨ ਦੀ ਜ਼ਮਾਨਤ ਮੈਟਰੋਪੋਲੀਟਨ ਮੈਜਿਸਟ੍ਰੇਟ ਕੋਰਟ ਅਤੇ ਸੈਸ਼ਨ ਕੋਰਟ ਨੇ ਖਾਰਜ ਕਰ ਦਿੱਤੀ ਸੀ। ਅਜਿਹੇ ‘ਚ ਉਨ੍ਹਾਂ ਦੇ ਸਮਰਥਨ ‘ਚ ਖੜ੍ਹੇ ਪ੍ਰਸ਼ੰਸਕਾਂ ‘ਚ ਨਿਰਾਸ਼ਾ ਹੈ ਅਤੇ ਹਾਈਕੋਰਟ ਨੂੰ ਲੈ ਕੇ ਵੀ ਉਮੀਦ ਹੈ ਕਿ ਉਥੋਂ ਜ਼ਮਾਨਤ ਮਿਲ ਜਾਵੇਗੀ।