ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀਰਵਾਰ ਸ਼ਾਮ ਦਿੱਲੀ ਵਿਖ਼ੇ ਦੇਸ਼ ਦੇ ਗ੍ਰਹਿ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਨਾਲ ਹੋਣ ਵਾਲੀ ਮੁਲਾਕਾਤ ਮੁਲਤਵੀ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਅਮਿਤ ਸ਼ਾਹ ਅੱਜ ਹੀ 31 ਅਕਤੂਬਰ ਨੂੰ ਗੁਜਰਾਤ ਵਿਖ਼ੇ ਮਨਾਏ ਜਾਣ ਵਾਲੇ ਕੌਮੀ ਏਕਤਾ ਦਿਵਸ ਲਈ ਗੁਜਰਾਤ ਰਵਾਨਾ ਹੋ ਰਹੇ ਹਨ ਇਸ ਲਈ ਹੀ ਇਹ ਮੁਲਾਕਾਤ ਮੁਲਤਵੀ ਕੀਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨੀਂ ਦਾਅਵਾ ਕੀਤਾ ਗਿਆ ਸੀ ਕਿ ਉਹ ਕਿਸਾਨੀ ਮੁੱਦੇ ‘ਤੇ ਵੀਰਵਾਰ ਸ਼ਾਮ ਨੂੰ ਦਿੱਲੀ ਵਿੱਚ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨਾਲ ਲਗਭਗ ਦੋ ਦਰਜਨ ਖ਼ੇਤੀ ਮਾਹਿਰਾਂ ਦਾ ਇਕ ਵਫ਼ਦ ਵੀ ਜਾਵੇਗਾ।