ਟੀ-20 ਵਰਲਡ ਕੱਪ ਵਿਚ ਅੱਜ ਆਸਿਫ ਅਲੀ ਨੇ ਇੱਕ ਓਵਰ ਵਿਚ 4 ਛੱਕੇ ਲਗਾ ਪੂਰੀ ਬਾਜ਼ੀ ਪਲਟ ਦਿੱਤੀ ਤੇ ਪਾਕਿਸਤਾਨ ਟੀਮ ਨੂੰ ਜਿੱਤ ਦਿਵਾਈ। ਪਾਕਿਸਤਾਨ ਨੇ ਅਫਗਾਨਿਸਤਾਨ ਨੂੰ 5 ਵਿਕਟਾਂ ਦੇ ਫਰਕ ਨਾਲ ਮਾਤ ਦੇ ਕੇ ਲਗਾਤਾਰ ਤੀਜੀ ਦਰਜ ਕੀਤੀ। ਜਿੱਤ ਲਈ ਪਾਕਿਸਤਾਨ ਨੂੰ 2 ਓਵਰਾਂ ਵਿਚ 24 ਦੌੜਾਂ ਬਣਾਉਣੀਆਂ ਸਨ।
ਅਫਗਾਨਿਸਤਾਨ ਦੇ ਕਪਤਾਨ ਮੁਹੰਮਦ ਨਬੀ ਤੇ ਗੁਲਬਦੀਨ ਨਾਇਬ ਦੀ ਸਾਂਝੇਦਾਰੀ ਨਾਲ ਪਾਕਿਸਤਾਨ ਦੇ ਸਾਹਮਣੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ‘ਤੇ 147 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਪਾਕਿਸਤਾਨ ਨੂੰ ਜਿੱਤ ਵਾਸਤੇ 148 ਦੌੜਾਂ ਬਣਾਉਣੀਆਂ ਸਨ। ਪਾਕਿਸਤਾਨ ਦੀ ਸ਼ਾਨਦਾਰੀ ਗੇਂਦਬਾਜ਼ੀ ਸਾਹਮਣੇ ਅਫਗਾਨਿਸਤਾਨ ਨੇ 9.1 ਓਵਰ ਵਿਚ 64 ਦੌੜਾਂ ‘ਤੇ ਪੰਜ ਵਿਕਟ ਗੁਆ ਦਿੱਤੇ ਸਨ। । ਫਿਰ ਨਬੀ ਤੇ ਨਈਬ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਟੀਮ ਨੂੰ 20 ਓਵਰਾਂ ਵਿਚ 147 ਦੌੜਾਂ ਦੇ ਸਕੋਰ ਤੱਕ 6 ਵਿਕਟ ਦੇ ਨੁਕਸਾਨ ‘ਤੇ ਪਹੁੰਚਾ ਦਿੱਤਾ।
ਨਬੀ ਨੇ ਪਾਕਿਸਤਾਨ ਖਿਲਾਫ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਸੁਪਰ-12 ਰਾਊਂਡ ਵਿਚ ਹੁਣ ਤੱਕ ਸਿਰਫ ਅਫਗਾਨਿਸਤਾਨ ਹੀ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਿੱਤ ਹਾਸਲ ਕਰ ਸਕੀ ਹੈ।
ਅਫਗਾਨਿਸਤਾਨ ਤੇ ਪਾਕਿਸਤਾਨ ਦਰਮਿਆਨ ਕੌਮਾਂਤਰੀ ਟੀ-20 ਕ੍ਰਿਕਟ ਵਿਚ ਹੁਣ ਤੱਕ ਸਿਰਫ ਇਕ ਵਾਰ ਹੀ ਮੁਕਾਬਲਾ ਹੋਇਆ ਹੈ। ਸ਼ਾਰਜਾਹ ਵਿਚ ਖੇਡਿਆ ਗਿਆ ਇਹ ਮੁਕਾਬਲਾ ਪਾਕਿਸਤਾਨ ਦੇ ਹੱਕ ਵਿਚ ਗਿਆ ਸੀ।