Home » ਭਾਰਤ ਨੇ ਜਿੱਤੀ ਚੈਂਪੀਅਨਜ਼ ਟਰਾਫ਼ੀ, ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ…
Home Page News India India Sports Sports Sports World Sports

ਭਾਰਤ ਨੇ ਜਿੱਤੀ ਚੈਂਪੀਅਨਜ਼ ਟਰਾਫ਼ੀ, ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ…

Spread the news

ਭਾਰਤੀ ਕ੍ਰਿਕਟ ਟੀਮ ਨੇ ICC Champions Trophy 2025 ਦੇ ਫਾਈਨਲ ਵਿੱਚ ਨਿਊਜ਼ੀਲੈਂਡ ਦੀ ਟੀਮ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ‘ਤੇ ਕਬਜ਼ਾ ਕਰ ਲਿਆ। IND ਬਨਾਮ NZ ਮੈਚ ਐਤਵਾਰ, 9 ਮਾਰਚ ਨੂੰ UAE ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਤੋਂ ਪਹਿਲਾਂ, ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।ਨਿਊਜ਼ੀਲੈਂਡ ਨੇ ਮਿਸ਼ੇਲ (63) ਅਤੇ ਬ੍ਰੇਸਵੈੱਲ (53*) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 251 ਦੌੜਾਂ ਬਣਾਈਆਂ। ਕੁਲਦੀਪ ਅਤੇ ਚੱਕਰਵਰਤੀ ਨੇ 2-2 ਵਿਕਟਾਂ ਲਈਆਂ।ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇਹ ਫਾਈਨਲ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਨਿਊਜ਼ੀਲੈਂਡ ਨੇ ਸਾਲ 2000 ਵਿੱਚ ਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਆਪਣੀ ਪਹਿਲੀ ਅਤੇ ਇਕਲੌਤੀ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤੀ ਸੀ। ਭਾਰਤ ਉਸ ਹਾਰ ਦਾ ਬਦਲਾ ਲੈਣਾ ਚਾਹੇਗਾ।