ਅਮਰੀਕਾ ਦੇ ਟੈਕਸਾਸ ਰਾਜ ਦੇ ਸ਼ਹਿਰ ਪ੍ਰਿੰਸਟਨ ਵਿੱਚ ਬੀਤੇਂ ਐਤਵਾਰ ਨੂੰ ਲਾਪਤਾ ਹੋਏ ਇੱਕ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਨੂੰ ਸ਼ੱਕ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਭਾਰਤ ਦੇ ਆਂਧਰਾ ਪ੍ਰਦੇਸ਼ ਰਾਜ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਗੁਡੀਵਾੜਾ ਦਾ ਰਹਿਣ ਵਾਲਾ ਸੀ। ਜਿਸ ਦਾ ਨਾਂ ਅਭਿਸ਼ੇਕ ਕੋਲੀ ਉਮਰ (30) ਸਾਲ ਦੱਸੀ ਗਈ ਹੈ। ਜੋ ਆਪਣੀ ਪਤਨੀ ਨਾਲ ਪਹਿਲੇ ਅਮਰੀਕਾ ਦੇ ਫੀਨਿਕਸ ਵਿੱਚ ਰਹਿੰਦਾ ਸੀ।
ਮ੍ਰਿਤਕ ਅਭਿਸ਼ੇਕ ਕੋਲੀ ਦੇ ਵਿਆਹ ਨੂੰ ਸਿਰਫ਼ ਇੱਕ ਸਾਲ ਹੋਇਆ ਸੀ। ਹਾਲ ਹੀ ਵਿੱਚ ਉਹ ਟੈਕਸਾਸ ਰਾਜ ਦੇ ਸ਼ਹਿਰ ਪ੍ਰਿੰਸਟਨ ਚਲਾ ਗਿਆ ਸੀ। ਅਭਿਸ਼ੇਕ ਦੇ ਜੁੜਵਾਂ ਭਰਾ ਅਰਵਿੰਦ ਕੋਲੀ ਨੇ ਦੱਸਿਆ ਕਿ ਉਹ ਪਿਛਲੇ ਛੇ ਕੁ ਮਹੀਨਿਆਂ ਤੋਂ ਬੇਰੁਜ਼ਗਾਰੀ ਦੇ ਨਾਲ-ਨਾਲ ਵਿੱਤੀ ਮੁਸ਼ਕਲਾਂ ਕਾਰਨ ਗੰਭੀਰ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਿਹਾ ਸੀ। ਹਾਲਾਂਕਿ, ਲੰਘੇ ਐਤਵਾਰ ਤੋਂ ਲਾਪਤਾ ਹੋਣ ਤੋਂ ਬਾਅਦ, ਸਥਾਨਕ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਨੂੰ ਉਸ ਦੀ ਲਾਸ਼ ਉਸ ਨੂੰ ਇਕ ਨਦੀ ਵਿੱਚੋਂ ਮਿਲੀ ਹੈ।ਮ੍ਰਿਤਕ ਅਭਿਸ਼ੇਕ ਦੇ ਭਰਾ ਅਰਵਿੰਦ ਨੇ ਕਿਹਾ ਕਿ ਗੌਫੰਡਮੀ ਨਾਮਕ ਇੱਕ ਐਨਜੀੳ ਦੀ ਸਹਾਇਤਾ ਦੇ ਨਾਲ ਅਭਿਸ਼ੇਕ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਅਤੇ ਅੰਤਿਮ ਸੰਸਕਾਰ ਦਾ ਪ੍ਰਬੰਧ ਕਰਨ ਲਈ ਦਾਨ ਇਕੱਠਾ ਕੀਤਾ ਜਾ ਰਿਹਾ ਹੈ।ਉਸ ਨੇ ਦੱਸਿਆ ਕਿ 24 ਘੰਟਿਆਂ ਵਿੱਚ 59 ਹਜ਼ਾਰ ਡਾਲਰ ਇਕੱਠੇ ਕੀਤੇ ਗਏ। ਅਰਵਿੰਦ ਨੇ ਕਿਹਾ ਕਿ ਅਮਰੀਕਾ ਵਿੱਚ ਤੇਲਗੂ ਭਾਈਚਾਰਾ ਉਸ ਦੀ ਲਾਸ਼ ਭਾਰਤ ਪਚਾਉਣ ਲਈ ਵਿੱਤੀ ਸਹਾਇਤਾ ਕਰ ਰਿਹਾ ਹੈ।
ਅਮਰੀਕਾ ਵਿੱਚ ਲਾਪਤਾ ਚੱਲ ਰਹੇ ਭਾਰਤੀ ਮੂਲ ਦੇ ਵਿਅਕਤੀ ਦੀ ਮਿਲੀ ਲਾ+ਸ਼…

Add Comment