Home » ਡੈਲਟਾਂ ਵੇਰੀਐਂਟ ਦਾ ਕਹਿਰ ਅੱਜ ਆ ਗਏ 160 ਕੇਸ…
Home Page News New Zealand Local News NewZealand

ਡੈਲਟਾਂ ਵੇਰੀਐਂਟ ਦਾ ਕਹਿਰ ਅੱਜ ਆ ਗਏ 160 ਕੇਸ…

Spread the news

ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਡ ‘ਚ ਸਰਕਾਰ ਵੱਲੋਂ ਲਾਕਡਾਊਨ ਲਾਉਣ ਦੇ ਬਾਵਜੂਦ ਵੀ ਕਰੋਨਾ ਡੈਲਟਾਂ ਵੇਰੀਐਂਟ ਅਜੇ ਕਾਬੂ ‘ਚ ਨਹੀ ਆ ਰਿਹਾ ਲਗਾਤਰ ਵੱਡੀ ਤਦਾਦ ਵਿੱਚ ਨਵੇ ਕੇਸ ਆ ਰਹੇ ਹਨ।

ਕਰੋਨਾ ਕੇਸਾਂ ਸਬੰਧੀ ਜਾਰੀ ਜਾਣਕਾਰੀ ਵਿੱਚ ਅੱਜ ਕੋਵਿਡ -19 ਦੇ ਕਮਿਊਨਟੀ ‘ਚ ਅੱਜ 160 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਨਾਂ ਵਿੱਚ ਆਕਲੈਂਡ ਤੋ 151, ਵਾਇਕਾਟੋ ‘ਚ 7 ਨੌਰਥਲੈਂਡ ਵਿੱਚ 1 ਅਤੇ ਹੋਰ ਇੱਕ ਕੇਸ ਕੈਂਟਰਬਰੀ ਤੋ ਹੈ,ਹੁਣ ਇਹਨਾ ਨਵੇਂ ਕੇਸਾਂ ਨੂੰ ਜੋੜ ਕੇ ਕੁੱਲ ਗਿਣਤੀ 3205 ਹੋ ਗਈ ਹੈ।

ਇਸ ਟਾਇਮ 47 ਕਰੋਨਾ ਮਰੀਜ਼ ਨਿਊਜ਼ੀਲੈਂਡ ਦੇ ਵੱਖ-ਵੱਖ ਹਸਪਤਾਲ ਵਿੱਚ ਦਾਖਲ ਹਨ ਜਿਨਾਂ ਵਿੱਚ ਆਕਲੈਂਡ ਸਿਟੀ ਹਸਪਤਾਲ ਵਿਖੇ 21 ਮਿਡਲਮੋਰ ਹਸਪਤਾਲ ਵਿਖੇ 14 ਅਤੇ ਨੋਰਥ ਸ਼ੋਰ ਹਸਪਤਾਲ ਵਿੱਚ 12 ਮਰੀਜ਼ ਦਾਖਲ ਹਨ।