Home » ਨਿਊਜ਼ੀਲੈਂਡ ‘ਚ ਅੱਜ ਆ ਗਏ ਕਰੋਨਾ ਦੇ ਹੋਰ 143 ਨਵੇ ਕੇਸ…
Health • Home Page News • New Zealand Local News • NewZealand

ਨਿਊਜ਼ੀਲੈਂਡ ‘ਚ ਅੱਜ ਆ ਗਏ ਕਰੋਨਾ ਦੇ ਹੋਰ 143 ਨਵੇ ਕੇਸ…

Spread the news

ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ‘ਚ ਅੱਜ ਕੋਰੋਨਾ ਦੇ 143 ਹੋਰ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਨਾਂ ਵਿੱਚ 135 ਆਕਲੈਂਡ ਅਤੇ 6 ਕੇਸ ਵਾਇਕਾਟੋ 2 ਕੇਸ ਨੌਰਥਲੈਂਡ ‘ਚ ਪਾਏ ਗਏ ਹਨ।ਅੱਜ ਆਏ ਨਵੇਂ ਕੇਸਾਂ ਵਿੱਚੋਂ 70 ਮੌਜੂਦਾ ਡੈਲਟਾ ਪ੍ਰਕੋਪ ਦੇ ਹਨ, ਜਿਨ੍ਹਾਂ ਵਿੱਚ 44 ਘਰੇਲੂ ਸੰਪਰਕ ਸ਼ਾਮਲ ਹਨ ਅਤੇ ਬਾਕੀ 73 ਦਾ ਲਿੰਕ ਲੱਭਣ ਲਈ ਜਾਂਚ ਕੀਤੀ ਜਾ ਰਹੀ ਹੈ।

ਹੁਣ ਨਵੇਂ ਕੇਸਾਂ ਨੂੰ ਜੋੜ ਕੇ ਕੁੱਲ ਗਿਣਤੀ 3348 ਹੋ ਗਈ ਹੈ ਅਤੇ ਇਸ ਦੇ ਨਾਲ ਹੀ 1625 ਕਰੋਨਾ ਪੀੜਤ ਠੀਕ ਵੀ ਹੋ ਚੁੱਕੇ ਹਨ,56 ਕਰੋਨਾ ਮਰੀਜ਼ ਨਿਊਜ਼ੀਲੈਂਡ ਦੇ ਵੱਖ-ਵੱਖ ਹਸਪਤਾਲ ਵਿੱਚ ਦਾਖਲ ਹਨ ਜਿਨਾਂ ਵਿੱਚ ਆਕਲੈਂਡ ਸਿਟੀ ਹਸਪਤਾਲ ਵਿਖੇ 21 ਮਿਡਲਮੋਰ ਹਸਪਤਾਲ ਵਿਖੇ 17,ਵਾਇਟੀਮਾਟਾ ਹਸਪਤਾਲ ਵਿੱਚ 17 ਅਤੇ ਇੱਕ ਮਰੀਜ਼ ਵਾਇਕਾਟੋ ਹਸਪਤਾਲ ਵਿੱਚ ਦਾਖਲ ਹੈ।ਇਸ ਵਕਤ 2 ਕਰੋਨਾ ਪੀੜਤ ਆਈਸੀਯੂ ਜਾ ਐਚਡੀਯੂ ਵਿੱਚ ਹਨ।