Home » ਨਿਊਜ਼ੀਲੈਂਡ ‘ਚ ਕਰੋਨਾ ਦੇ ਅੱਜ ਆਏ 162 ਨਵੇ ਕੇਸ…
Health • Home Page News • New Zealand Local News • NewZealand

ਨਿਊਜ਼ੀਲੈਂਡ ‘ਚ ਕਰੋਨਾ ਦੇ ਅੱਜ ਆਏ 162 ਨਵੇ ਕੇਸ…

Spread the news

ਨਿਊਜ਼ੀਲੈਂਡ ਚ ਅੱਜ ਕੋਵਿਡ ਦੇ 162 ਕੇਸ ਦਰਜ ਕੀਤੇ ਗਏ ਹਨ l ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਅੱਜ ਔਕਲੈਂਡ ਦੇ ਵਿੱਚ 156 ,ਵਾਇਕਾਟੋ ‘ਚ 4 ਤੇ ਨੌਰਥਲੈਂਡ ‘ਚ 1 ਕੇਸ ਸਾਹਮਣੇ ਆਇਆ ਹੈ ।

ਅੱਜ ਸਰਕਾਰ ਵੱਲੋੰ ਆਕਲੈਂਡ ਤੇ ਵਾਇਕਾਟੋ ‘ਚ ਲਾਕਡਾਊਨ ਸੰਬੰਧੀ ਸਮੀਖਿਆ ਵੀ ਕੀਤੀ ਜਾਵੇਗੀ । ਮੰਨਿਆ ਜਾ ਰਿਹਾ ਹੈ ਕਿ ਸਰਕਾਰ ਵੱਲੋੰ ਇੱਕ ਵਾਰ ਫਿਰ ਲਾਕਡਾਊਨ ਲੈਵਲ 3 ਦੀ ਮਿਆਦ ਨੂੰ ਵਧਾਇਆ ਜਾ ਸਕਦਾ ਹੈ ।ਕਰਾਈਸਚਰਚ ਦੇ 2 ਇਲਾਕਿਆਂ ਚੋੰ ਲਏ ਗਏ ਵੈਸਟ ਵਾਟਰ ਦੇ ਸੈੰਪਲ ‘ਚ ਵੀ ਕੋਵਿਡ ਦੇ ਅੰਸ਼ ਮਿਲੇ ਹਨ ,ਜਿਸ ਨੂੰ ਲੈ ਕੇ ਸਿਹਤ ਵਿਭਾਗ ਸਰਗਰਮ ਹੋ ਗਿਆ ਹੈ ।


ਦੱਸ ਦੇਈਏ ਕਿ ਬੀਤੀ ਕੱਲ ਦੇਸ਼ ਭਰ ‘ਚ 19,135 ਕੋਵਿਡ ਟੈਸਟ ਕੀਤੇ ਗਏ ਸਨ ।ਸਰਕਾਰ ਵੱਲੋੰ ਵੈਕਸੀਨੇਸ਼ਨ ਦੇ ਨਾਲ ਨਾਲ ਸ਼ੱਕੀ ਲਾਗ ਵਾਲੇ ਖੇਤਰਾਂ ‘ਚ ਲੋਕਾਂ ਨੂੰ ਟੈਸਟਿੰਗ ਵੀ ਵੱਧ ਤੋੰ ਵੱਧ ਕਰਾਉਣ ਦੀ ਅਪੀਲ ਕੀਤੀ ਜਾ ਰਹੀ ਹੈ ।