ਬੀਤੇ ਹਫ਼ਤੇ ਸਰਕਾਰ ਦੇ ਹੁਕਮਾਂ ਤੋਂ ਬਾਅਦ ਆਕਲੈਂਡ ਚ ਖੋਲ੍ਹੇ ਗਏ ਸਕੂਲਾਂ ‘ਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧਦੀ ਨਜਰ ਆ ਰਹੀ ਹੈ ।
ਮਾਊਂਟ ਐਲਬਰਟ ਗਰੈਮਰ ਸਕੂਲ ਇੱਕ ਵਿਦਿਆਰਥੀ ਤੇ ਸਕੂਲ ਸਟਾਫ਼ ਦੀ ਕੋਵਿਡ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿਤਾ ਗਿਆ ਹੈ ।ਮਾਊਂਟ ਐਲਬਰਟ ਗਰੈਮਰ ਸਕੂਲ ਦੇ ਪ੍ਰਿੰਸੀਪਲ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਹੋਰ ਵੀ ਕੇਸ ਸਕੂਲ ਦੇ ਆਊਟ ਬ੍ਰੇਕ ਦੇ ਨਾਲ ਜੁੜੇ ਸਾਹਮਣੇ ਆ ਸਕਦੇ ਹਨ ।
ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿੱਚ ਸੀਨੀਅਰ ਵਿਦਿਆਰਥੀਆਂ ਦੀ ਗਿਣਤੀ 1400 ਦੇ ਕਰੀਬ ਹੈ ਤੇ ਪਾਜ਼ਿਟਿਵ ਪਾਏ ਗਏ ਵਿਦਿਆਰਥੀ ਤੇ ਸਟਾਫ਼ ਮੈਂਬਰ 26 ਅਕਤੂਬਰ ਤੋਂ ਲੈ ਕੇ 28 ਅਕਤੂਬਰ ਦੇ ਦਰਮਿਆਨ ਸਕੂਲ ‘ਚ ਮੌਜੂਦ ਰਹੇ ਸਨ ।
ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਦੇ 95 ਫੀਸਦੀ ਸੀਨੀਅਰ ਵਿਦਿਆਰਥੀ ਵੈਕਸੀਨੇਸ਼ਨ ਦੀਆਂ 2 ਡੋਜ਼ ਲੈ ਚੁੱਕੇ ਹਨ ਪਰ ਇਸ ਦੇ ਬਾਵਜੂਦ ਅਸੀੰ ਸਕੂਲ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈੰਬਰਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਕੋਵਿਡ ਟੈਸਟ ਜਰੂਰ ਕਰਾਉਣ ।
ਸਕੂਲ ਦੇ ਪ੍ਰਿੰਸੀਪਲ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਆਊਟ ਬ੍ਰੈਕ ਕਾਫੀ ਵੱਡਾ ਹੋ ਸਕਦਾ ਹੈ