ਭਾਰਤ ਬਾਇਓਟੈੱਕ ਦੀ ਕੋਰੋਨਾ ਵੈਕਸੀਨ ਕੋਵੈਕਸੀਨ ਨੂੰ ਲੈ ਕੇ ਇੱਕ ਚੰਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਆਸਟ੍ਰੇਲੀਆ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਕੋਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਜਿਸ ਤੋਂ ਬਾਅਦ ਹੁਣ ਕੋਵੈਕਸੀਨ ਲੈ ਚੁੱਕੇ ਯਾਤਰੀ ਬਿਨ੍ਹਾਂ ਕਿਸੇ ਰੋਕ-ਟੋਕ ਦੇ ਆਸਟ੍ਰੇਲੀਆ ਜਾ ਸਕਣਗੇ। ਯਾਨੀ ਕਿ ਹੁਣ ਕੋਵੈਕਸੀਨ ਲਗਵਾਉਣ ਵਾਲਾ ਕੋਈ ਵੀ ਭਾਰਤੀ ਟੀਕਾਕਰਨ ਸਰਟੀਫਿਕੇਟ ਲੈ ਕੇ ਆਸਟ੍ਰੇਲੀਆ ਜਾ ਸਕੇਗਾ ਤੇ ਨਾ ਹੀ ਉਸਨੂੰ 14 ਦਿਨਾਂ ਲਈ ਕੁਆਰੰਟੀਨ ਹੋਣਾ ਪਵੇਗਾ।
ਦਰਅਸਲ, ਆਸਟ੍ਰੇਲੀਆ ਦੇ ਥੈਰੇਪਿਊਟਿਕ ਗੁਡਸ ਐਡਮਿਨਿਸਟ੍ਰੇਸ਼ਨ ਨੇ ਕੋਵੈਕਸੀਨ (TGA) ਨੇ ਕੋਵੈਕਸੀਨ ਨੂੰ ਮਾਨਤਾ ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਤੋਂ ਕੋਵੈਕਸੀਨ ਨੂੰ ਹਰੀ ਝੰਡੀ ਹਾਲੇ ਤੱਕ ਨਹੀਂ ਮਿਲੀ ਨਹੀ ਹੈ । ਇਸ ਸਬੰਧੀ ਭਾਰਤ ਵਿੱਚ ਆਸਟ੍ਰੇਲੀਆ ਦੇ ਉੱਚ ਅਧਿਕਾਰੀ ਬੈਰੀ ਓ ਫੇਰੇਲ ਨੇ ਕਿਹਾ ਕਿ ਆਸਟ੍ਰੇਲੀਆਈ ਸਰਕਾਰ ਨੇ ਯਾਤਰੀਆਂ ਦੇ ਟੀਕਾਕਰਨ ਦੀ ਸਥਿਤੀ ਸਥਾਪਿਤ ਕਰਨ ਦੇ ਉਦੇਸ਼ ਨਾਲ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਮਾਨਤਾ ਦਿੱਤੀ ਗਈ ਹੈ।
ਇਸ ਸਬੰਧੀ WHO ਨੇ ਕਿਹਾ ਕਿ ਭਾਰਤ ਵਿੱਚ ਬਣੀ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਕਰਨ ਦੀ ਲਿਸਟ ਵਿੱਚ ਸ਼ਾਮਿਲ ਕਰਨ ਲਈ ਭਾਰਤ ਬਾਇਓਟੈੱਕ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ, ਜੋ ਕਿ ਇਸ ਹਫਤੇ ਦੇ ਅੰਤ ਤੱਕ ਮਿਲ ਸਕਦਾ ਹੈ।
ਦੱਸ ਦੇਈਏ ਕਿ ਤਕਨੀਕੀ ਸਲਾਹਕਾਰ ਗਰੁੱਪ ਵੱਲੋਂ ਭਾਰਤ ਦੇ ਸਵਦੇਸ਼ੀ ਟੀਕੇ ਨੂੰ ਐਮਰਜੈਂਸੀ ਵਰਤੋਂ ਦੀ ਸੂਚੀ ਵਿੱਚ ਸ਼ਾਮਿਲ ਕਰਨ ਲਈ ਕੋਵੈਕਸੀਨ ਦੇ ਅੰਕੜਿਆਂ ਦੀ ਸਮੀਖਿਆ ਕਰਨ ਲਈ ਬੈਠਕ ਕੀਤੀ ਗਈ ਸੀ। ਜਿਸ ਵਿੱਚ ਫੈਸਲਾ ਲਿਆ ਗਿਆ ਸੀ ਕਿ ਟੀਕੇ ਦੀ ਦੁਨੀਆ ਭਰ ਵਿੱਚ ਵਰਤੋਂ ਦੇ ਮੱਦੇਨਜ਼ਰ ਜੋਖਿਮ ਮੁਲਾਂਕਣ ਲਈ ਨਿਰਮਾਤਾ ਤੋਂ ਵਾਧੂ ਸਪੱਸ਼ਟੀਕਰਨ ਮੰਗੇ ਜਾਣ ਦੀ ਜ਼ਰੂਰਤ ਹੈ।