Home » ਨਿਊਜ਼ੀਲੈਂਡ ‘ਚ ਕਰੋਨਾ ਦੇ ਅੱਜ ਆਏ 126 ਨਵੇ ਕੇਸ….
Health • Home Page News • New Zealand Local News • NewZealand

ਨਿਊਜ਼ੀਲੈਂਡ ‘ਚ ਕਰੋਨਾ ਦੇ ਅੱਜ ਆਏ 126 ਨਵੇ ਕੇਸ….

Spread the news

ਨਿਊਜ਼ੀਲੈਂਡ ਚ ਅੱਜ ਕੋਵਿਡ ਦੇ 126 ਕੇਸ ਦਰਜ ਕੀਤੇ ਗਏ ਹਨ l ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਅੱਜ ਆਕਲੈਂਡ ਦੇ ਵਿੱਚ 107 ,ਵਾਇਕਾਟੋ ‘ਚ 18 ਤੇ ਨੌਰਥਲੈਂਡ ‘ਚ 1 ਕੇਸ ਸਾਹਮਣੇ ਆਇਆ ਹੈ ।
ਜ਼ਿਕਰਯੋਗ ਹੈ ਕਿ ਅੱਜ ਰਾਤ ਤੋਂ ਬਾਅਦ ਵਾਇਕਾਟੋ ਵਿੱਚ ਲਾਕਡਾਊਨ ਲੈਵਲ ਤਿੰਨ ਦੇ ਸਟੈੱਪ-2 ਦੇ ਤਹਿਤ ਪਾਬੰਦੀਆਂ ਚ ਢਿੱਲ ਦਿੱਤੀ ਜਾ ਰਹੀ ਹੈ ।ਪਰ ਅੱਜ ਵਾਇਕਾਟੋ ‘ਚ ਸਾਹਮਣੇ ਆਏ 18 ਕੇਸਾਂ ਨੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ ।
ਦੱਸ ਦੇਈਏ ਕਿ ਬੀਤੀ ਕੱਲ ਦੇਸ਼ ਭਰ ‘ਚ 18,000 ਕੋਵਿਡ ਟੈਸਟ ਕੀਤੇ ਗਏ ਸਨ ।ਸਰਕਾਰ ਵੱਲੋੰ ਵੈਕਸੀਨੇਸ਼ਨ ਦੇ ਨਾਲ ਨਾਲ ਸ਼ੱਕੀ ਲਾਗ ਵਾਲੇ ਖੇਤਰਾਂ ‘ਚ ਲੋਕਾਂ ਨੂੰ ਟੈਸਟਿੰਗ ਵੀ ਵੱਧ ਤੋੰ ਵੱਧ ਕਰਾਉਣ ਦੀ ਅਪੀਲ ਕੀਤੀ ਜਾ ਰਹੀ ਹੈ । ਆਕਲੈੰਡ ਦੇ ਮੈਨੁਰੇਵਾ,ਡਰੁਰੀ,ਵਿਰੀ,ਹੈੰਡਰਸਨ ,ਨਿਊਲਿਨ ,ਰੈੱਡਵੇਲ ਤੇ ਰੋਜ਼ਡੇਲ ਇਲਾਕਿਆਂ ਨੂੰ ਅਜੇ ਵੀ ਸ਼ੱਕੀ ਲਾਗ ਵਾਲੇ ਖੇਤਰਾਂ ‘ਚ ਰੱਖਿਆ ਗਿਆ ਹੈ