ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੂੰ ਅੱਜ ਨੌਰਥਲੈੰਡ ‘ਚ ਉਸ ਵੇਲੇ ਆਪਣੀ ਪ੍ਰੈੱਸ ਕਾਨਫ਼ਰੰਸ ਨੂੰ ਰੋਕਣਾ ਪਿਆ ,ਜਦੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕੋਵਿਡ ਵੈਕਸੀਨ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ ਨੇ ਖਲਲ ਪਾਉਣਾ ਸ਼ੁਰੂ ਕਰ ਦਿੱਤਾ ।ਪ੍ਰਧਾਨਮੰਤਰੀ ਵੱਲੋੰ ਕਈ ਵਾਰ ਸਮਝਾਉਣ ਦੇ ਬਾਵਜੂਦ ਵੀ ਜਦੋੰ ਐੰਟੀ ਵੈਕਸੀਨ ਪ੍ਰਦਰਸ਼ਨਕਾਰੀ ਨਾ ਰੁਕੇ ਤਾਂ ਪ੍ਰਧਾਨਮੰਤਰੀ ਆਪਣੀ ਪ੍ਰੈੱਸ ਕਾਨਫਰੰਸ ਛੱਡ ਕੇ ਚੱਲੇ ਗਏ ।
ਕੋਵਿਡ ਵੈਕਸੀਨ ਖਿਲਾਫ਼ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ ਪ੍ਰਧਾਨਮੰਤਰੀ ਤੋੰ ਕਈ ਸਵਾਲ ਵੀ ਕੀਤੇ ,ਪਰ ਪ੍ਰਧਾਨਮੰਤਰੀ ਵੱਲੋੰ ਉਨ੍ਹਾਂ ਨੂੰ ਕੋਈ ਵੀ ਤਵੱਜੋੰ ਨਹੀੰ ਦਿੱਤੀ ਗਈ ।ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਤੇ ਕੁਝ ਨਿੱਜੀ ਟਿੱਪਣੀਆਂ ਵੀ ਕੀਤੀਆਂ ਗਈਆਂ ।
ਨੌਰਥਲੈੰਡ ਦੇ ਮੈੰਬਰ ਪਾਰਲੀਮੈੰਟ ਕੈਲਵਿਨ ਡੇਵਿਸ ਨੇ ਕਿਹਾ ਕਿ ਅਜਿਹੇ ਲੋਕਂ ਦੀ ਵਜ੍ਹਾ ਕਰਕੇ ਹੀ ਨੌਰਥਲੈੰਡ ‘ਚ ਵੈਕਸੀਨ ਰੇਟ ਬਹੁਤ ਘੱਟ ਹੈ ।ਪ੍ਰਦਰਸ਼ਨਕਾਰੀਆਂ ਨੂੰ ਮੌਕੇ ਤੋੰ ਬਾਹਰ ਭੇਜਣ ਤੋੰ ਬਾਅਦ ਪ੍ਰਧਾਨਮੰਤਰੀ ਵੱਲੋੰ ਮੁੜ ਪ੍ਰੈੱਸ ਕਾਨਫਰੰਸ ਸ਼ੁਰੂ ਕੀਤੀ ਗਈ ।ਇਸ ਮੌਕੇ ਪ੍ਰਧਾਨ ਮੰਤਰੀ ਵੱਲੋਂ ਕੋਵਿਡ ਵੈਕਸੀਨ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ ਗਈ ।ਪ੍ਰੈੱਸ ਵਾਰਤਾ ਤੋਂ ਬਾਅਦ ਪ੍ਰਧਾਨਮੰਤਰੀ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ ।