ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਗਲੇ ਹਫਤੇ ਕੋਵਿਡ ਤੇ ਲਾਕਡਾਊਨ ਦੀ ਮਾਰ ਝੱਲ ਰਹੇ ਆਕਲੈੰਡ ਦਾ ਦੌਰਾ ਕਰਨਗੇ ।ਇਸ ਸੰਬੰਧੀ ਉਨ੍ਹਾਂ ਵੱਲੋੰ ਇਹ ਐਲਾਨ ਬੀਤੀ ਕੱਲ ਨੌਰਥਲੈੰਡ ‘ਚ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ ।
ਪ੍ਰਧਾਨਮੰਤਰੀ ਨੇ ਦੱਸਿਆ ਕਿ ਸਪੀਕਰ ਟਰੈਵਰ ਮਲਾਰਡ ਵੱਲੋੰ ਸੰਸਦ ਮੈੰਬਰਾਂ ਲਈ ਹੁਣ ਉਨ੍ਹਾਂ ਨਿਯਮਾਂ ਨੂੰ ਬਦਲ ਦਿੱਤਾ ਗਿਆ ਹੈ ਜਿਨ੍ਹਾਂ ਦੇ ਤਹਿਤ ਲੈਵਲ 3 ਲਾਕਡਾਊਨ ਦੇ ਖੇਤਰਾਂ ਚੋੰ ਪਾਰਲੀਮੈੰਟ ਆਉਣ ਵਾਲੇ ਸੰਸਦ ਮੈੰਬਰਾਂ ਨੂੰ ਪਾਰਲੀਮੈੰਟ ਆਉਣ ਤੋੰ ਪਹਿਲਾਂ 5 ਦਿਨ ਆਈਸੋਲੇਟ ਹੋਣਾ ਪੈੰਦਾ ਸੀ ।ਉਨ੍ਹਾਂ ਦੱਸਿਆ ਕਿ ਹੁਣ ਲੈਵਲ 3 ਦੇ ਖੇਤਰਾਂ ਚੋੰ ਪਾਰਲੀਮੈੰਟ ਆਉਣ ਵਾਲੇ ਸੰਸਦ ਮੈਂਬਰਾਂ ਨੂੰ ਸਿਰਫ ਕੋਵਿਡ ਦੀ ਨੈਗੇਟਿਵ ਰਿਪੋਰਟ ਦੀ ਹੀ ਲੋੜ ਹੋਵੇਗੀ ।
ਉਨ੍ਹਾਂ ਕਿਹਾ ਕਿ ਬਦਲੇ ਨਿਯਮਾਂ ਤਹਿਤ ਹੀ ਉਨ੍ਹਾਂ ਵੱਲੋੰ ਆਕਲੈੰਡ ਜਾ ਕੇ ਸਥਿਤੀ ਦਾ ਜਾਇਜਾ ਲੈਣ ਦਾ ਫੈਸਲਾ ਕੀਤਾ ਗਿਆ ਹੈ ।ਉਨ੍ਹਾਂ ਦੱਸਿਆ ਕਿ ਆਕਲੈੰਡ ‘ਚ ਉਹ ਕਾਰੋਬਾਰੀ ਅਦਾਰਿਆਂ ਤੇ ਜਾ ਕੇ ਵੀ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਨਗੇ
ਦੱਸ ਦੇਈਏ ਕਿ ਪ੍ਰਧਾਨਮੰਤਰੀ ਅਗਸਤ ਮਹੀਨੇ ਦੌਰਾਨ ਆਕਲੈੰਡ ‘ਚ ਲਾਕਡਾਊਨ ਲੱਗਣ ਤੋੰ ਪਹਿਲਾਂ ਆਕਲੈੰਡ ਆਏ ਸਨ ।ਵਿਰੋਧੀ ਧਿਰ ਨੈਸ਼ਨਲ ਪਾਰਟੀ ਵੱਲੋੰ ਪ੍ਰਧਾਨਮੰਤਰੀ ਤੇ ਆਕਲੈੰਡ ਜਾਣ ਲਈ ਦਬਾਅ ਬਣਾਇਅ ਜਾ ਰਿਹਾ ਸੀ ।ਵਿਰੋਧੀ ਧਿਰ ਵੱਲੋੰ ਪ੍ਰਧਾਨਮੰਤਰੀ ਤੇ ਇਲਜ਼ਾਮ ਲਗਾਉੰਦਿਆਂ ਆਖਿਆ ਗਿਆ ਸੀ ਕਿ ਸਰਕਾਰ ਵੱਲੋੰ ਲਾਕਡਾਊਨ ਵਧਾ ਕੇ ਆਕਲੈੰਡ ਦੇ ਲੋਕਾਂ ਨਾਲ ਧੱਕਾ ਕੀਤਾ ਹਾ ਰਿਹਾ ਹੈ ਤੇ ਪ੍ਰਭਾਵਿਤ ਹੋਏ ਅਦਾਰਿਆਂ ਦੀ ਵੀ ਬਾਤ ਨਹੀੰ ਪੁੱਛੀ ਜਾ ਰਹੀ ।