Home » ਆਕਲੈੰਡ ਵਾਲਿਆਂ ਨੇ ਤੋੜੇ ਸ਼ਰਾਬ ਖਰੀਦਣ ਦੇ ਮਾਮਲੇ ‘ਚ ਸਾਰੇ ਰਿਕਾਰਡ,ਲਾਕਡਾਊਨ ‘ਚ ਪੀਣ ਦੇ ਮਾਮਲੇ ‘ਚ ਵੀ ਰਹੇ ਅੱਗੇ…
Food & Drinks Health Home Page News New Zealand Local News NewZealand

ਆਕਲੈੰਡ ਵਾਲਿਆਂ ਨੇ ਤੋੜੇ ਸ਼ਰਾਬ ਖਰੀਦਣ ਦੇ ਮਾਮਲੇ ‘ਚ ਸਾਰੇ ਰਿਕਾਰਡ,ਲਾਕਡਾਊਨ ‘ਚ ਪੀਣ ਦੇ ਮਾਮਲੇ ‘ਚ ਵੀ ਰਹੇ ਅੱਗੇ…

Spread the news

ਆਕਲੈੰਡ ‘ਚ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਸੰਬੰਧੀ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ । Helen Clark foundation ਵੱਲੋੰ ਕਰਵਾਏ ਗਏ ਇੱਕ ਸਰਵੇਖਣ ‘ਚ ਸਾਹਮਣੇ ਆਇਆ ਹੈ ਕਿ ਆਕਲੈੰਡ ‘ਚ ਲਾਕਡਾਊਨ ਲੱਗਣ ਤੋੰ ਪਹਿਲਾਂ ਆਕਲੈਂਡ ਵਾਸੀਆਂ ਨੇ ਸ਼ਰਾਬ ਖਰੀਦਣ ‘ਚ ਸਾਰੇ ਰਿਕਾਰਡਾਂ ਨੂੰ ਮਾਤ ਦੇ ਦਿੱਤੀ ।

ਸਰਵੇਖਣ ਮੁਤਾਬਿਕ 17 ਅਗਸਤ ਨੂੰ ਜਦੋੰ ਪ੍ਰਧਾਨਮੰਤਰੀ ਵੱਲੋੰ ਸ਼ਾਮ 6 ਵਜੇ ਰਾਤ 12 ਵਜੇ ਤੋੰ ਲਾਕਡਾਊਨ ਲੈਵਲ 4 ਲਗਾਉਣ ਦਾ ਐਲਾਨ ਕੀਤਾ ਗਿਆ ਤਾਂ ਆਕਲੈੰਡ ਵਾਲਿਆਂ ਵੱਲੋੰ 5 ਘੰਟਿਆਂ ਦੌਰਾਨ 2 ਮਿਲੀਅਨ ਡਾਲਰ ਤੋਂ ਉੱਪਰ ਸ਼ਰਾਬ ਖਰੀਦਣ ਲਈ ਖਰਚ ਕੀਤੇ ਗਏ ।ਇਸ ਸਰਵੇਖਣ ਮੁਤਾਬਿਕ ਲਾਕਡਾਊਨ ਦੌਰਾਨ ਆਕਲੈੰਡ ‘ਚ ਸ਼ਰਾਬ ਦੀ ਰਿਕਾਰਡ ਖਪਤ ਹੋਈ ਹੈ ।

ਜਿਕਰਯੋਗ ਹੈ ਕਿ ਆਕਲੈੰਡ ‘ਚ 1 ਸਤੰਬਰ 2020 ਤੋਂ ਲੈ ਕੇ 31 ਅਗਸਤ 2021 ਤੱਕ 660 ਮਿਲੀਅਨ ਡਾਲਰ ਸ਼ਰਾਬ ਦੀ ਵਿਕਰੀ ਹੋਈ ਹੈ ।ਇਸ ਦੌਰਾਨ ਲਿਕਰ ਸਟੋਰਾਂ ਤੇ ਸਾਢੇ 16 ਮਿਲੀਅਨ ਡਾਲਰ ਵਾਰ ਬੈੰਕ ਕਾਰਡ ਸਵੈਪ ਕੀਤੇ ਗਏ ।

Communities Against Alcohal Harm ਦੇ ਬੁਲਾਰੇ Dr.Grant Hewison ਨੇ ਦੱਸਿਆ ਕਿ ਅੰਕੜੇ ਸੱਚਮੁੱਚ ਹੈਰਾਨੀਜਨਕ ਹਨ ਤੇ ਉਨ੍ਹਾਂ ਦੀ ਸੰਸਥਾ ਵੱਲੋੰ ਲਗਾਤਾਰ ਆਕਲੈੰਡ ‘ਚ ਨਵੇੰ ਲਿਕਰ ਸਟੋਰਾਂ ਨੂੰ ਖੋਲ੍ਹਣ ਤੋੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ