Home » ਦੀਵਾਲੀ ਮੌਕੇ ਇਸ ਵਾਰ ਦਰਬਾਰ ਸਾਹਿਬ ਵਿਖੇ 10-12 ਮਿੰਟ ਹੋਵੇਗੀ ਅਲੌਕਿਕ ਆਤਿਸ਼ਬਾਜ਼ੀ…
Home Page News India Religion

ਦੀਵਾਲੀ ਮੌਕੇ ਇਸ ਵਾਰ ਦਰਬਾਰ ਸਾਹਿਬ ਵਿਖੇ 10-12 ਮਿੰਟ ਹੋਵੇਗੀ ਅਲੌਕਿਕ ਆਤਿਸ਼ਬਾਜ਼ੀ…

Spread the news

ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਵਿਖੇ ਹਰ ਸਾਲ ਅਲੌਕਿਕ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਪਰ ਇਸ ਸਾਲ ਇਸ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਸਿਰਫ਼ 10-12 ਮਿੰਟ ਤੱਕ ਦੇਖਣ ਲਈ ਮਿਲੇਗਾ। ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਦਰਬਾਰ ਸਾਹਿਬ ਅਤੇ ਇਸ ਦੇ ਆਲੇ-ਦੁਆਲੇ ਨੂੰ ਪ੍ਰਦੂਸ਼ਣ ਦੀ ਮਾਰ ਤੋਂ ਬਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਦਰਬਾਰ ਸਾਹਿਬ ‘ਚ ਆਤਿਸ਼ਬਾਜ਼ੀ ਚਲਾਉਣ ਦਾ ਸਮਾਂ ਘੱਟ ਕਰਨ ਅਤੇ ਵਾਤਾਵਰਨ ਪੱਖੀ ਵਿਸ਼ੇਸ਼ ਆਤਿਸ਼ਬਾਜ਼ੀ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਦੱਸ ਦਈਏ ਕਿ ਇਸ ਆਤਿਸ਼ਬਾਜ਼ੀ ਨੂੰ ਦੇਖਣ ਲਈ ਸੰਗਤ ਦੂਰੋਂ-ਦੂਰੋਂ ਆਉਂਦੀ ਹੈ। SGPC ਵੱਲੋਂ ਮਨਾਏ ਇਸ ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦਾ ਹੈ। ਸਦੀਆਂ ਤੋਂ ਸ਼ੁਰੂ ਇਹ ਰਵਾਇਤ ਅੱਜ ਵੀ ਬਾਦਸਤਸੂਰ ਚਾਲ ਰਹੀ ਹੈ। ਦੀਵਾਲੀ ਮੌਕੇ ਸ਼੍ਰੋਮਣੀ ਕਮੇਟੀ ਵੱਲੋ ਦਰਬਾਰ ਸਾਹਿਬ ਵਿੱਚ ਲਗਭਗ ਅੱਧਾ ਘੰਟਾ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਪਰ 2017 ਤੋਂ ਬਾਅਦ ਇਹ ਸਮਾਂ ਘੱਟ ਕਰਕੇ 15-20 ਮਿੰਟ ਕਰ ਦਿੱਤਾ ਗਿਆ ਹੈ। 

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਨੇ ਕਿਹਾ ਕਿ ਪ੍ਰਦੂਸ਼ਣ ਰੋਕਥਾਮ ਨੂੰ ਧਿਆਨ ‘ਚ ਰੱਖਦੇ ਹੁਣ ਆਤਿਸ਼ਬਾਜ਼ੀ ਸਿਰਫ ਸੰਕੇਤਕ ਹੀ ਰਹਿ ਗਈ ਹੈ। ਉਨ੍ਹਾਂ ਆਖਿਆ ਕਿ ਇਸ ਸਾਲ 10 ਤੋਂ 12 ਮਿੰਟ ਲਈ ਵਿਸ਼ੇਸ਼ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਨਾਲ ਘੱਟੋ ਘੱਟ ਆਵਾਜ਼ ਤੇ ਹਵਾ ਪ੍ਰਦੂਸ਼ਣ ਹੋਵੇਗਾ।