ਨਿਊਜ਼ੀਲੈਂਡ ਚ ਡੈਲਟਾ ਕਮਿਊਨਿਟੀ ਆਊਟ ਬ੍ਰੇਕ ਕੇਸਾਂ ਨੇ ਅੱਜ ਫਿਰ ਸੈਂਕੜਾ ਮਾਰਿਆ ਹੈ । ਨਿਊਜ਼ੀਲੈਂਡ ਚ ਅੱਜ ਕੋਵਿਡ ਦੇ 100 ਨਵੇੰ ਕੇਸ ਦਰਜ ਕੀਤੇ ਗਏ ਹਨ l
ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਅੱਜ ਆਕਲੈਂਡ ਦੇ ਵਿੱਚ 97 ਤੇ ਵਾਇਕਾਟੋ ‘ਚ 3 ਕੇਸ ਸਾਹਮਣੇ ਆਇਆ ਹੈ ।ਹਾਲਾਂਕਿ ਅੱਜ ਨੌਰਥਲੈੰਡ ਤੇ ਕਰਾਈਸਚਰਚ ‘ਚ ਕੋਈ ਵੀ ਕੇਸ ਦਰਜ ਨਹੀੰ ਕੀਤਾ ਗਿਆ ।
ਅੱਜ ਤੋੰ ਵਾਇਕਾਟੋ ਵਿੱਚ ਲਾਕਡਾਊਨ ਲੈਵਲ ਤਿੰਨ ਦੇ ਸਟੈੱਪ-2 ਦੇ ਤਹਿਤ ਪਾਬੰਦੀਆਂ ਚ ਢਿੱਲ ਵੀ ਦਿੱਤੀ ਗਈ ਹੈ ।ਨਵੇੰ ਨਿਯਮਾਂ ਦੇ ਤਹਿਤ ਵਾਇਕਾਟੋ ‘ਚ ਅੱਜ ਰਿਟੇਲ ਦੇ ਕਾਰੋਬਾਰ ,ਲਾਈਬ੍ਰੇਰੀਆਂ ਤੇ ਮਿਊਜ਼ੀਅਮ ਖੋਲ੍ਹ ਦਿੱਤੇ ਗਏ ਹਨ ।
ਬੀਤੀ ਕੱਲ੍ਹ ਦੇਸ਼ ਭਰ ‘ਚ ਕੋਵਿਡ ਵੈਕਸੀਨ ਦੀਆਂ 28,921 ਡੋਜ਼ ਲਗਾਈਆਂ ਗਈਆਂ ।ਨਿਊਜ਼ੀਲੈਂਡ ਦੀ ਕੋਵਿਡ ਵੈਕਸੀਨ ਦੇ ਯੋਗ 88 ਫੀਸਦੀ ਆਬਾਦੀ ਵੱਲੋੰ ਆਪਣੀ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਗਈ ਹੈ ,ਜਦੋੰ ਕਿ ਦੇਸ਼ ਦੀ 76 ਫੀਸਦੀ ਆਬਾਦੀ ਇਸ ਸਮੇੰ ਵੈਕਸੀਨ ਦੀਆਂ ਦੋਵੇੰ ਡੋਜ਼ ਲੈ ਚੁੱਕੀ ਹੈ ।