ਜੈਸਿੰਡਾ ਸਰਕਾਰ ਵੱਲੋੰ Pfizer ਦੀਆਂ ਹੋਰ 4.7 ਮਿਲੀਅਨ ਵੈਕਸੀਨ ਡੋਜ਼ ਖਰੀਦਣ ਦਾ ਫੈਸਲਾ ਕੀਤਾ ਗਿਆ ਹੈ । ਕੋਵਿਡ ਮਾਮਲਿਆਂ ਦੇ ਮੰਤਰੀ ਕ੍ਰਿਸ ਹਿਪਕਿਨਸ ਨੇ ਦੱਸਿਆ ਕਿ ਵੈਕਸੀਨ ਦੀ ਇਹ ਖੇਪ ਅਗਲੇ ਸਾਲ ਨਿਊਜ਼ੀਲੈਂਡ ਪਹੁੰਚੇਗੀ ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿਚ 5 ਸਾਲ ਤੱਕ ਦੇ ਬੱਚਿਆਂ ਲਈ ਵੀ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ,ਜਿਸ ਲਈ ਹੁਣ ਤੋੰ ਹੀ ਸਰਕਾਰ ਵੱਲੋੰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ।
ਉਨ੍ਹਾਂ ਕਿਹਾ ਕਿ ਅਗਲੇ ਸਾਲ ਕਈ ਬੱਚੇ 12 ਸਾਲ ਦੇ ਹੋ ਜਾਣਗੇ ਤੇ ਸਾਨੂੰ ਉਨ੍ਹਾਂ ਲਈ ਵੀ ਵੈਕਸੀਨ ਦੀ ਲੋੜ ਪਵੇਗੀ l ਉਨ੍ਹਾਂ ਦੱਸਿਆ ਕਿ ਲੋੜ ਪੈਣ ਤੇ ਗੁਆਂਢੀ ਪੈਸੇਫਿਕ ਦੇਸ਼ਾਂ ਦੀ ਮਦਦ ਵੀ ਕੀਤੀ ਜਾਵੇਗੀ ।
ਕ੍ਰਿਸ ਹਿਪਕਿਨਸ ਨੇ ਦੱਸਿਆ ਕਿ ਅਸੀੰ ਅਗਲੇ ਸਾਲ ਦੇ ਵੈਕਸੀਨੇਸ਼ਨ ਪ੍ਰੋਗਰਾਮ ਲਈ ਵੀ ਹੁਣ ਤੋੰ ਹੀ ਪਲੈਨ ਕਰਕੇ ਚੱਲ ਰਹੇ ਹਾਂ ਤਾਂ ਜੋ ਦੇਸ਼ ‘ਚ ਵੈਕਸੀਨ ਦੀ ਕਮੀ ਨਾ ਆਉਣ ਦਿੱਤੀ ਜਾਵੇ ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਸਿਹਤ ਵਿਭਾਗ ਵੱਲੋਂ Pfizer ਕੰਪਨੀ ਦੇ ਨਾਲ 5 ਸਾਲ ਤੋਂ 12 ਤੱਕ ਦੇ ਬੱਚਿਆਂ ਨੂੰ ਵੀ ਵੈਕਸੀਨ ਲਗਾਉਣ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ ਦੇਸ਼ ਦੀ ਮਨਜ਼ੂਰੀ ਮਿਲਣ ਮਗਰੋਂ ਨਿਊਜ਼ੀਲੈਂਡ ਭਰ ਦੇ ਵਿੱਚ ਇਸ ਉੱਮਰ ਦੇ ਬੱਚਿਆਂ ਨੂੰ ਵੀ ਵੈਕਸੀਨ ਲਗਾਉਣ ਦਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਜਾਵੇਗਾ