Home » ਵਿਰੋਧੀ ਧਿਰ ਨੈਸ਼ਨਲ ਪਾਰਟੀ ਨੇ ਕੀਤੀ ਮੈਨੇਜਡ ਆਈਸੋਲੇਸ਼ਨ ਸੈੰਟਰਾਂ ਨੂੰ ਪੱਕੇ ਤੌਰ ਤੇ ਬੰਦ ਕਰਨ ਦੀ ਮੰਗ…
Home Page News New Zealand Local News NewZealand

ਵਿਰੋਧੀ ਧਿਰ ਨੈਸ਼ਨਲ ਪਾਰਟੀ ਨੇ ਕੀਤੀ ਮੈਨੇਜਡ ਆਈਸੋਲੇਸ਼ਨ ਸੈੰਟਰਾਂ ਨੂੰ ਪੱਕੇ ਤੌਰ ਤੇ ਬੰਦ ਕਰਨ ਦੀ ਮੰਗ…

Spread the news

ਵਿਰੋਧੀ ਧਿਰ ਨੈਸ਼ਨਲ ਪਾਰਟੀ ਵੱਲੋੰ ਮੈਨੇਜਡ ਆਈਸੋਲੇਸ਼ਨ ਸੈੰਟਰਾਂ ਨੂੰ ਨਿਊਜ਼ੀਲੈਂਡ ‘ਚ ਪੱਕੇ ਤੌਰ ਤੇ ਬੰਦ ਕਰਨ ਦਾ ਮੁੱਦਾ ਚੁੱਕਿਆ ਗਿਆ ਹੈ ।ਨੈਸ਼ਨਲ ਪਾਰਟੀ ਦੇ ਬੁਲਾਰੇ ਕ੍ਰਿਸ ਬਿਸ਼ਪ ਨੇ ਬੀਤੀ ਕੱਲ ਪਾਰਟੀ ਦੀ ਤਰਫੋੰ ਇਸ ਮੁੱਦੇ ਨੂੰ ਚੁੱਕਦਿਆਂ ਕਿਹਾ ਕਿ ਨਿਊਜ਼ੀਲੈਂਡ ‘ਚ ਕੋਵਿਡ ਵੈਕਸੀਨ ਦੀਆਂ ਦੋਵੇੰ ਡੋਜ਼ ਲਗਾ ਕੇ ਆਉਣ ਵਾਲੇ ਯਾਤਰੀਆਂ ਦਾ ਦੇਸ਼ ‘ਚ ਦਾਖਲਾ ਸਿਰਫ ਕੋਵਿਡ ਦੀ ਨੈਗੇਟਿਵ ਰਿਪੋਰਟ ਤੇ ਆਧਾਰਿਤ ਹੋਣਾ ਚਾਹੀਦਾ ਹੈ ।

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਵੈਕਸੀਨ ਦੀਆਂ ਦੋਨੋੰ ਡੋਜ਼ ਲੈ ਚੁੱਕੇ ਹਨ ਉਨ੍ਹਾਂ ਨੂੰ ਮੈਨੇਜਡ ਆਈਸੋਲੇਸ਼ਨ ਸੈੰਟਰਾਂ ‘ਚ ਆਈਸੋਲੇਟ ਕਰਨ ਦਾ ਕੋਈ ਵੀ ਤੁੱਕ ਨਹੀੰ ਬਣਦਾ ।ਉਨ੍ਹਾਂ ਕਿਹਾ ਕਿ ਆਈਸੋਲੇਸ਼ਨ ਸੈਂਟਰਾਂ ਤੇ ਲੋਕਾਂ ਦੇ ਟੈਕਸ ਦਾ ਪੈਸਾ ਬਿਨ੍ਹਾਂ ਵਜ੍ਹਾ ਖਰਾਬ ਕੀਤਾ ਜਾ ਰਿਹਾ ਹੈ


ਨੈਸ਼ਨਲ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਹਾਈ ਰਿਸਕ ਦੇਸ਼ਾਂ ਤੋੰ ਆਉਣ ਵਾਲੇ ਯਾਤਰੀਆਂ ਨੂੰ ਘਰਾਂ ‘ਚ ਹੀ ਇੱਕ ਹਫਤੇ ਲਈ ਆਈਸੋਲੇਟ ਕਰਨਾ ਚਾਹੀਦਾ ਹੈ ਨਾਂ ਕਿ ਹੋਟਲਾਂ ਦੇ ਕਮਰਿਆਂ ‘ਚ ।ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਕਿਸੇ ਦੇ ਉੱਪਰ ਵੀ ਵਾਧੂ ਵਿੱਤੀ ਬੋਝ ਨਹੀੰ ਪਵੇਗਾ ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਮੈਨੇਜਡ ਆਈਸੋਲੇਸ਼ਨ ਪ੍ਰਕਿਰਿਆ ਲਾਟਰੀ ਦੇ ਵਾਂਗ ਹੈ ਤੇ ਸੈੰਕੜੇ ਲੋਕ ਆਈਸੋਲੇਸ਼ਨ ਸੈੰਟਰਾਂ ‘ਚ ਕਮਰਾ ਨਾ ਮਿਲਣ ਦੀ ਵਜ੍ਹਾ ਕਾਰਨ ਘਰਾਂ ਨੂੰ ਮੁੜਨ ਤੋੰ ਅਸਮੱਰਥ ਹਨ ।