ਬੀਤੀ ਰਾਤ ਕਰਾਈਸਚਰਚ ‘ਚ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ।ਬੀਤੀ ਰਾਤ 9 ਵਜੇ ਦੇ ਕਰੀਬ ਮਹਿਸੂਸ ਕੀਤੇ ਭੁਚਾਲ ਦੇ ਝਟਕਿਆਂ ਦੀ ਰੈਕਟਰ ਪੈਮਾਨੇ ਤੇ ਤੀਬਰਤਾ 3.3 ਮਾਪੀ ਗਈ ।ਭੁਚਾਲ ਦੇ ਝਟਕਿਆਂ ਦਾ ਕੇੰਦਰ ਪੂਰਬੀ ਕਰਾਈਸਚਰਚ ਦਾ ਇਲਾਕਾ ਰਿਹਾ ।
Geonet ਤੋੰ ਮਿਲੀ ਜਾਣਕਾਰੀ ਮੁਤਾਬਿਕ 3000 ਤੋੰ ਉੱਪਰ ਲੋਕਾਂ ਵੱਲੋੰ ਭੁਚਾਲ ਦੇ ਝਟਕਿਆਂ ਨੂੰ ਮਹਿਸੂਸ ਕਰਨ ਦੀ ਪੁਸ਼ਟੀ ਕੀਤੀ ਗਈ ।ਬੀਤੀ ਰਾਤ ਘੱਟ ਤੀਬਰਤਾ ਨਾਲ ਆਏ ਭੁਚਾਲ ਨਾਲ ਕਿਸੇ ਵੀ ਤਰਾਂ ਦੇ ਜਾਨੀ ਤੇ ਮਾਲੀ ਨੁਕਸਾਨ ਤੋੰ ਬਚਾਅ ਰਿਹਾ ।ਭੁਚਾਲ ਦੇ ਝਟਕਿਆਂ ਤੋੰ ਬਾਅਦ ਸ਼ੋਸ਼ਲ ਮੀਡੀਆ ਤੇ ਵੀ ਸੈੰਕੜੇ ਲੋਕਾਂ ਵੱਲੋੰ ਆਪਣੀ ਪ੍ਰਤੀਕਿਰਆ ਦਿੱਤੀ ਗਈ