ਆਕਲੈੰਡ ਟਰਾਂਸਪੋਰਟ ਤੇ ਕੀਵੀ ਰੇਲ ਵੱਲੋੰ ਪਾਪਾਕੁਰਾ ਤੇ ਪੁੱਕੀਕੁਹੀ ਵਿਚਾਲੇ ਰੇਲ ਸੇਵਾਵਾਂ ਨੂੰ ਅਗਲੇ ਸਾਲ ਸਤੰਬਰ ਮਹੀਨੇ ਤੋੰ ਦਸੰਬਰ 2024 ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਅ ਹੈ ।ਆਕਲੈਂਡ ਟਰਾਂਸਪੋਰਟ ਦੇ ਜਨਰਲ ਮੈਨੇਜਰ ਮਾਰਕ ਲੈਮਬਰਟ ਨੇ ਦੱਸਿਆ ਕਿ ਪਾਪਾਕੁਰਾ ਤੇ ਪੁੱਕੀਕੁਹੀ ਵਿਚਾਲੇ ਇਲੈਕਟ੍ਰਿਕ ਟਰੇਨਾਂ ਸ਼ੁਰੂ ਕਰਨ ਲਈ 19 ਕਿਲੋਮੀਟਰ ਦੀਆਂ ਰੇਲਵੇ ਲਾਈਨਾਂ ਨੂੰ ਜਿੱਥੇ ਬਦਲਿਆ ਜਾਵੇਗਾ ,ਉਥੇ ਹੀ ਪੁੱਕੀਕੁਹੀ ਰੇਲਵੇ ਸਟੇਸ਼ਨ ਨੂੰ ਨਵੀੰ ਦਿੱਖ ਦੇਣ ਦਿੱਤੀ ਜਾਵੇਗੀ ।ਉਨ੍ਹਾਂ ਦੱਸਿਆ ਕਿ ਰੇਲਵੇ ਸੇਵਾਵਾਂ ਬੰਦ ਹੋਣ ਤੋੰ ਬਾਅਦ ਦੋਵਾਂ ਸਟੇਸ਼ਨਾਂ ਵਿਚਾਲੇ ਬੱਸ ਸਰਵਿਸ ਸ਼ੁਰੂ ਕੀਤੀ ਜਾਵੇਗੀ ।
ਕੀਵੀ ਰੇਲ ਦੇ ਬੁਲਾਰੇ ਨੇ ਵੀ ਦੱਸਿਆ ਕਿ ਇਹ ਪ੍ਰੋਜੈਕਟ ਆਕਲੈੰਡ ਟਰਾਂਸਪੋਰਟ ਲਈ ਇੱਕ ਨਵਾਂ ਮੀਲ ਪੱਥਰ ਸਾਬਿਤ ਹੋਵੇਗਾ ।ਉਨ੍ਹਾਂ ਦੱਸਿਆ ਕਿ ਰੇਲ ਸੇਵਾਵਾਂ ਨੂੰ ਬੰਦ ਕੀਤੇ ਬਿਨ੍ਹਾਂ ਇਸ ਪ੍ਰੋਜੈਕਟ ਨੂੰ ਨੇਪਰੇ ਨਹੀੰ ਚਾੜਿਆ ਜਾ ਸਕਦਾ ਸੀ ।ਉਨ੍ਹਾਂ ਉਮੀਦ ਜਤਾਈ ਕਿ ਮਿੱਥੇ ਸਮੇੰ ਵਿੱਚ ਪ੍ਰੋਜੈਕਟ ਨੂੰ ਮੁਕੰਮਲ ਕਰ ਲਿਆ ਜਾਵੇਗਾ ।ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋ ਨਵੇੰ ਟਰੇਨ ਸਟੇਸ਼ਨ ਡਰੁੂਰੀ ਸੈੰਟਰਲ ਤੇ ਪਾਏਰਾਟਾ ਦਾ ਨਿਰਮਾਣ ਵੀ ਕੀਤਾ ਜਾਵੇਗਾ ।