Home » ਕਰਾਈਸਚਰਚ ‘ਚ ਦੇਰ ਰਾਤ ਚੱਲੀ ਗੋਲੀ,16 ਸਾਲ ਦੇ ਨੌਜਵਾਨ ਦੀ ਮੌਤ…
Home Page News New Zealand Local News NewZealand

ਕਰਾਈਸਚਰਚ ‘ਚ ਦੇਰ ਰਾਤ ਚੱਲੀ ਗੋਲੀ,16 ਸਾਲ ਦੇ ਨੌਜਵਾਨ ਦੀ ਮੌਤ…

Spread the news

ਕਰਾਈਸਚਰਚ ‘ਚ ਬੀਤੀ ਰਾਤ ਗੋਲੀ ਲੱਗਣ ਨਾਲ 16 ਸਾਲ ਦੇ ਨੌਜਵਾਨ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ।ਕਰਾਈਸਚਰਚ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਮਿਸ਼ੇਲ ਫੋਰਡ ਨੇ ਦੱਸਿਆ ਕਿ ਗੋਲੀ ਚੱਲਣ ਦੀ ਘਟਨਾ ਰਾਤ 11 ਵਜੇ ਦੇ ਕਰੀਬ ਵਾਪਰੀ ।ਘਟਨਾ ਕਰਾਈਸਚਰਚ ਦੇ ਕੇਸਬਰੁੱਕ ਇਲਾਕੇ ‘ਚ ਵਾਪਰੀ ਦੱਸੀ ਗਈ ਹੈ ।
ਮੰਨਿਆ ਜਾ ਰਿਹਾ ਹੈ ਕਿ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ ਤੇ ਗੋਲੀ ਚਲਾਉਣ ਵਾਲੇ ਮ੍ਰਿਤਕ ਦੇ ਜਾਣਕਾਰ ਹੀ ਸਨ ।ਫਿਲਹਾਲ ਪੁਲਿਸ ਵੱਲੋੰ ਇਸ ਘਟਨਾ ਨੂੰ ਕਈ ਪਹਿਲੂਆਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ।ਘਟਨਾ ਤੋੰ ਬਾਅਦ ਇਲਾਕੇ ਨੂੰ ਪੁਲਿਸ ਵੱਲੋੰ ਸੀਲ ਕਰ ਦਿਤਾ ਗਿਆ ਹੈ ਤੇ ਆਲੇ ਦੁਆਲੇ ਦੇ ਲੋਕਾਂ ਕੋਲੋੰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ।

ਜਿਕਰਯੋਗ ਹੈ ਕਿ ਆਏ ਦਿਨ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਪੁਲਿਸ ਪ੍ਰਸ਼ਾਸ਼ਨ ਸਮੇਤ ਸਰਕਾਰ ਨੂੰ ਵੀ ਚਿੰਤਾ ‘ਚ ਪਾ ਕੇ ਰੱਖਿਆ ਹੋਇਆ ਹੈ । ਆਕਲੈੰਡ ਦੇ ਮੈਂਗਰੀ ਇਲਾਕੇ ‘ਚ ਵੀ ਦੋ ਦਿਨ ਪਹਿਲਾਂ ਇੱਕ ਘਰ ਤੇ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਸਨ ।ਪੁਲਿਸ ਵੱਲੋੰ ਇਸ ਸੰਬੰਧ ‘ਚ ਦੋ ਵਿਅਕਤੀਆਂ ਨੂੰ ਵੀ ਹਿਰਾਸਤ ‘ਚ ਲਿਆ ਗਿਅ ਹੈ ।