ਆਕਲੈਂਡ ‘ਚ ਲਗਾਤਾਰ ਵੱਧ ਰਹੇ ਕੇਸਾਂ ਨੇ ਸਿਹਤ ਵਿਭਾਗ ਸਮੇਤ ਸਰਕਾਰ ਨੂੰ ਵੀ ਸ਼ਸ਼ੋਪੰਜ ‘ਚ ਪਾ ਦਿੱਤਾ ਹੈ ।ਇੱਕ ਪਾਸੇ ਜਿੱਥੇ ਮੰਗਲਵਾਰ ਰਾਤ ਤੋੰ ਆਕਲੈਂਡ ‘ਚ ਪਾਬੰਦੀਆਂ ‘ਚ ਢਿੱਲ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ,ਉਥੇ ਹੀ ਦੂਜੇ ਪਾਸੇ ਆਕਲੈੰਡ ‘ਚ ਕੇਸਾਂ ਦੀ ਵੱਧ ਰਹੀ ਗਿਣਤੀ ਨੇ ਸਰਕਾਰ ਨੂੰ ਮੁੜ ਇੱਕ ਵਾਰ ਇਸ ਫੈਸਲੇ ਸੰਬੰਧੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ ।ਮੰਨਿਆ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ‘ਚ ਕੇਸ 150 ਤੋੰ ਵੱਧ ਸਾਹਮਣੇ ਆਏ ਤਾਂ ਪਾਬੰਦੀਆਂ ‘ਚ ਢਿੱਲ ਦੇਣ ਦਾ ਫੈਸਲਾ ਵਾਪਿਸ ਵੀ ਲਿਆ ਜਾ ਸਕਦਾ ਹੈ ।
ਹਾਲਾਂਕਿ,ਆਕਲੈੰਡ ਇਸ ਵੇਲੇ 90 ਫੀਸਦੀ ਵੈਕਸੀਨੇਸ਼ਨ ਦੇ ਆਪਣੇ ਟੀਚੇ ਦੇ ਬਿਲਕੁੱਲ ਨੇੜੇ ਹੈ ਤੇ ਜੇਕਰ ਮੌਜੂਦਾ ਅੰਕੜਿਆਂ ਦੇ ਲਿਹਾਜ ਨਾਲ ਗੱਲ ਕੀਤੀ ਜਾਵੇ ਤਾਂ ਅਗਲੇ ਹਫਤੇ ਦੇ ਅੰਤ ਤੱਕ ਆਕਲੈਂਡ ਨਿਊਜ਼ੀਲੈਂਡ ਦਾ ਪਹਿਲਾ ਅਜਿਹਾ ਸ਼ਹਿਰ ਬਣ ਜਾਵੇਗਾ ਜਿੱਥੇ ਕੋਵਿਡ ਵੈਕਸੀਨ ਦੀਆਂ ਦੋ ਡੋਜ਼ ਲੈਣ ਵਾਲੀ ਆਬਾਦੀ ਦੀ ਗਿਣਤੀ 90 ਫੀਸਦੀ ਤੋੰ ਉੱਪਰ ਹੋ ਜਾਵੇਗਾ।ਇਸ ਲਿਹਾਜ ਨਾਲ ਦੇਖਿਆ ਜਾਵੇ ਤਾਂ ਵੈਕਸੀਨੇਸ਼ਨ ਟੀਚੇ ਨੂੰ ਹਾਸਿਲ ਕਰਨ ਤੋੰ ਬਾਅਦ ਆਕਲੈਂਡ ਦੇ ਲੋਕਾਂ ਨੂੰ ਕਈ ਤਰ੍ਹਾਂ ਦੀ ਰਾਹਤ ਵੀ ਮਿਲ ਸਕਦੀ ਹੈ ।
ਹੁਣ ਦੇਖਣਾ ਹੋਵੇਗਾ ਕਿ ਮਨਿਸਟਰੀ ਆਫ਼ ਹੈਲਥ ਆਕਲੈਂਡ ਦੇ ਕੋਵਿਡ ਕੇਸਾਂ ਤੇ ਵੈਕਸੀਨੇਸ਼ਨ ਰੇਟ ਨੂੰ ਆਧਾਰ ਬਣਾਕੇ ਅਗਲੇ ਹਫਤੇ ਕੀ ਕਦਮ ਚੁੱਕਦੀ ਹੈ ।