Home » ‘ਕਰੋ ਜਾਂ ਮਰੋ’ ਦੇ ਮੁਕਾਬਲੇ ‘ਚ ਅੱਜ ਵਿਸ਼ਵ ਕੱਪ ‘ਚ ਅਫਗਾਨਿਸਤਾਨ ਨਾਲ ਭਿੜੇਗੀ ਨਿਊਜ਼ੀਲੈਂਡ
Home Page News NewZealand Sports Sports World Sports

‘ਕਰੋ ਜਾਂ ਮਰੋ’ ਦੇ ਮੁਕਾਬਲੇ ‘ਚ ਅੱਜ ਵਿਸ਼ਵ ਕੱਪ ‘ਚ ਅਫਗਾਨਿਸਤਾਨ ਨਾਲ ਭਿੜੇਗੀ ਨਿਊਜ਼ੀਲੈਂਡ

Spread the news

ਟੀ-20 ਵਿਸ਼ਵ ਕੱਪ ‘ਚ ਅੱਜ ‘ਕਰੋ ਜਾਂ ਮਰੋ’ ਦੇ ਮੁਕਾਬਲੇ ‘ਚ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਅਫਗਾਨਿਸਤਾਨ ਦੇ ਨਾਲ ਭਿੜੇਗੀ ।ਨਿਊਜ਼ੀਲੈਂਡ ਦੀ ਟੀਮ ਜੇਕਰ ਅੱਜ ਦੇ ਮੁਕਾਬਲੇ ‘ਚ ਅਫਗਾਨਿਸਤਾਨ ਨੂੰ ਮਾਤ ਦਿੰਦੀ ਹੈ ਤਾਂ ਉਹ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚ ਜਾਵੇਗੀ ।ਦੂਜੇ ਪਾਸੇ ਜੇਕਰ ਅੱਜ ਅਫਗਾਨਿਸਤਾਨ ਮੈਚ ਜਿੱਤਦਾ ਹੈ ਤਾਂ ਨਿਊਜ਼ੀਲੈਂਡ ਦੀ ਟੀਮ ਵਿਸ਼ਵ ਕੱਪ ਚੋੰ ਬਾਹਰ ਹੋ ਜਾਵੇਗੀ ।

ਕੇਨ ਵਿਲੀਅਮਸਨ ਦੀ ਕਪਤਾਨੀ ‘ਚ ਹੁਣ ਤੱਕ ਨਿਊਜ਼ੀਲੈਂਡ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ ।ਨਿਊਜ਼ੀਲੈਂਡ ਨੇ ਪਾਕਿਸਤਾਨ ਦੇ ਮੈਚ ਨੂੰ ਛੱਡ ਕੇ ਭਾਰਤ,ਨਮੀਬੀਆ ਤੇ ਸਕਾਟਲੈੰਡ ਖਿਲਾਫ਼ ਸ਼ਾਨਦਾਰ ਜਿੱਤਾਂ ਹਾਸਿਲ ਕੀਤੀਆਂ ਹਨ ।ਅਫਗਾਨਿਸਤਾਨ ਤੇ ਨਿਊਜ਼ੀਲੈਂਡ ਹੁਣ ਤੱਕ 2 ਵਾਰ ਟੀ-20 ਕ੍ਰਿਕਟ ‘ਚ ਆਮਣੇ ਸਾਹਮਣੇ ਹੋਏ ਹਨ ਤੇ ਦੋਵਾਂ ਹੀ ਮੈਚਾਂ ‘ਚ ਨਿਊਜ਼ੀਲੈਂਡ ਵੱਲੋੰ ਜਿੱਤ ਦਰਜ ਕੀਤੀ ਗਈ ਸੀ ।

ਜਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਅੱਜ ਦੇ ਮੈਚ ਤੇ ਭਾਰਤ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਵੀ ਬਣੀਆਂ ਰਹਿਣਗੀਆਂ,ਕਿਉਂਕਿ ਜੇਕਰ ਨਿਊਜ਼ੀਲੈਂਡ ਅੱਜ ਅਫਗਾਨਿਸਤਾਨ ਨੂੰ ਹਰਾ ਦਿੰਦੀ ਹੈ ਤਾਂ ਭਾਰਤ ਦੀ ਕ੍ਰਿਕਟ ਟੀਮ ਵੀ ਅਫਗਾਨਿਸਤਾਨ ਦੇ ਨਾਲ ਹੀ ਵਿਸ਼ਵ ਕੱਪ ਚੋੰ ਬਾਹਰ ਹੋ ਜਾਵੇਗੀ ।