ਲਾਕਡਾਊਨ ਦੇ ਖਿਲਾਫ਼ ਅੱਜ ਵੈਲਿੰਗਟਨ ‘ਚ ਪਾਰਲੀਮੈੰਟ ਦੇ ਬਾਹਰ ਪ੍ਰਦਰਸ਼ਨਕਾਰੀਆਂ ਵੱਲੋੰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤੇ ਜਾਣ ਤੋੰ ਬਾਅਦ ਪੁਲਿਸ ਵੱਲੋੰ ਪ੍ਰਦਰਸ਼ਨ ‘ਚ ਹਿੱਸਾ ਲੈਣ ਵਾਲਿਆਂ ਦੇ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ।ਲਾਕਡਾਊਨ ਖਿਲਾਫ ਪ੍ਰਦਰਸ਼ਨ ਕਰਨ ਵਾਲੀ ਸੰਸਥਾ The freedoms & Rights Coalition ਦੇ ਸੱਦੇ ਤੇ ਅੱਜ ਵੈਲਿੰਗਟਨ ‘ਚ ਪਾਰਲੀਮੈੰਟ ਦੇ ਬਾਹਰ ਅਤੇ ਆਕਲੈੰਡ ਦੀਆਂ ਹੱਦਾਂ ਤੇ 10 ਵਜੇ ਤੋੰ ਬਾਅਦ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਹੈ ।
ਦੱਸਿਆ ਜਾ ਰਿਹਾ ਹੈ ਕਿ ਅੱਜ ਇਨ੍ਹਾਂ ਪ੍ਰਦਰਸ਼ਨਾਂ ਨੂੰ ਦੇਖਦਿਆਂ ਪਾਰਲੀਮੈੰਟ ਦੇ ਬਾਹਰ ਅਤੇ ਆਕਲੈੰਡ ਦੇ ਬਾਰਡਰਾਂ ਤੇ ਪੁਲਿਸ ਦੀ ਗਿਣਤੀ ਨੂੰ ਵੀ ਵਧਾ ਦਿੱਤਾ ਗਿਆ ਹੈ ।
ਜਿਕਰਯੋਗ ਹੈ ਕਿ ਦੇਸ਼ ਚ ਕਈ ਜਗ੍ਹਾਵਾਂ ਤੇ ਲਾਕਡਾਊਨ ਤੇ ਵੈਕਸੀਨ ਖਿਲਾਫ਼ ਪ੍ਰਦਰਸ਼ਨ ਪਿਛਲੇ ਹਫਤੇ ਵੀ ਦੇਖਣ ਨੂੰ ਮਿਲੇ ਸਨ ।ਆਕਲੈਂਡ ਤੋੰ ਇਲਾਵਾਂ ਨੌਰਥਲੈੰਡ ‘ਚ ਪ੍ਰਦਰਸ਼ਨਕਾਰੀਆਂ ਵੱਲੋੰ ਪ੍ਰਧਾਨਮੰਤਰੀ ਦੀ ਪ੍ਰੈੱਸ ਕਾਨਫਰੰਸ ‘ਚ ਵੀ ਹੰਗਾਮਾ ਕੀਤਾ ਗਿਆ ਸੀ ।ਆਕਲੈੰਡ ‘ਚ ਲਾਕਡਾਊਨ ਖਿਲਾਫ਼ ਪ੍ਰਦਰਸ਼ਨ ਕਰਨ ਵਾਲੇ ਕੁਝ ਲੋਕਾਂ ਨੂੰ ਪੁਲਿਸ ਵੱਲੋੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੁੱਕਾ ਹੈ ।