ਏਅਰ ਨਿਊਜ਼ੀਲੈਂਡ ਵੱਲੋੰ ਦਸੰਬਰ ਮਹੀਨੇ ਤੋੰ ਘਰੇਲੂ ਉਡਾਨਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਨਵੇੰ ਨਿਯਮ ਲਾਗੂ ਕੀਤੇ ਗਏ ਹਨ।ਏਅਰ ਨਿਊਜ਼ੀਲੈਂਡ ਦੇ ਚੀਫ਼ ਐਗਜੀਕਿਊਟਿਵ ਗਰੇਗ ਫੋਰਾਨ ਨੇ ਦੱਸਿਆ ਕਿ ਕੋਵਿਡ ਨੂੰ ਧਿਆਨ ‘ਚ ਰੱਖਦਿਆਂ 14 ਦਸੰਬਰ ਤੋੰ ਬਾਅਦ ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਹੀ ਸਫਰ ਕਰਨ ਦੀ ਇਜਾਜ਼ਤ ਹੋਵੇਗੀ ਜਿਹੜੇ ਕੋਵਿਡ ਵੈਕਸੀਨ ਦੀਆਂ ਦੋਵੇੰ ਡੋਜ਼ ਲੈ ਚੁੱਕੇ ਹੋਣਗੇ ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੇ ਵੈਕਸੀਮ ਦੀਆਂ ਦੇ ਦੋਵੇੰ ਟੀਕੇ ਨਹੀਂ ਲਗਵਾਏ ਤਾਂ ਉਸ ਨੂੰ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ 72 ਘੰਟਿਆਂ ਤੋੰ ਵੱਧ ਪੁਰਾਣੀ ਨਹੀੰ ਹੋਣੀ ਚਾਹੀਦੀ ।
ਏਅਰ ਨਿਊਜ਼ੀਲੈਂਡ ਦੇ ਬੁਲਾਰੇ ਨੇ ਦੱਸਿਆ ਕਿ ਕ੍ਰਿਸਮਸ ਮੌਕੇ ਵੱਡੀ ਗਿਣਤੀ ‘ਚ ਲੋਕ ਘਰੇਲੂ ਉਡਾਨਾਂ ‘ਚ ਸਫਰ ਕਰਨਗੇ ।ਏਅਰ ਨਿਊਜ਼ੀਲੈਂਡ ‘ਚ ਸਫਰ ਕਰਨ ਵਾਲੇ ਯਾਤਰੀ ਏਅਰ ਨਿਊਜ਼ੀਲੈਂਡ ਦੀ ਮੋਬਾਇਲ ਐਪ ਰਾਹੀੰ ਵੀ ਆਨਲਾਈਨ ਆਪਣਾ ਵੈਕਸੀਨੇਸ਼ਨ ਸਟੇਟਸ ਅੱਪਡੇਟ ਕਰ ਸਕਦੇ ਹਨ ।
ਜਿਕਰਯੋਗ ਹੈ ਕਿ ਇਸ ਤੋੰ ਪਹਿਲਾਂ ਏਾਰ ਨਿਊਜ਼ੀਲੈਂਡ ਵੱਲੋੰ ਆਪਣੇ ਸਾਰੇ ਕਰਮਚਾਰੀਆਂ ਨੂੰ ਵੀ ਵੈਕਸੀਨ ਦੀਆਂ ਦੋਵੇੰ ਡੋਜ਼ ਲੈਣ ਲਈ ਸਮਾਂ ਸੀਮਾ ਦਿੱਤੀ ਜਾ ਚੁੱਕੀ ਹੈ।ਇਸ ਸਮਾਂ ਸੀਮਾ ਦੇ ਅੰਦਰ ਜੇਕਰ ਕੋਈ ਕਰਮਚਾਰੀ ਦੋਵੇੰ ਡੋਜ਼ ਨਹੀੰ ਲੈੰਦਾ ਤਾਂ ਉਸਨੂੰ ਕੰਮ ਕਰਨ ਦੀ ਇਜਾਜ਼ਤ ਨਹੀੰ ਦਿੱਤੀ ਜਾਵੇਗੀ ।