Home » ਢਾਈ ਮਹੀਨੇ ਬਾਅਦ ਖੁੱਲ੍ਹ ਰਹੇ ਮਾਲਾਂ ਦੇ ਬਾਹਰ ਅੱਜ ਸਵੇਰ ਤੋੰ ਹੀ ਲੱਗੀਆਂ ਲੰਬੀਆਂ ਕਤਾਰਾਂ…
Home Page News New Zealand Local News NewZealand

ਢਾਈ ਮਹੀਨੇ ਬਾਅਦ ਖੁੱਲ੍ਹ ਰਹੇ ਮਾਲਾਂ ਦੇ ਬਾਹਰ ਅੱਜ ਸਵੇਰ ਤੋੰ ਹੀ ਲੱਗੀਆਂ ਲੰਬੀਆਂ ਕਤਾਰਾਂ…

Spread the news

ਅੱਜ ਰਾਤ ‍11.59 ਤੋੰ ਬਾਅਦ ਲਾਕਡਾਊਨ ਲੈਵਲ 3 ਦੇ ਸਟੈੱਪ 2 ਦੇ ਤਹਿਤ ਢਾਈ ਮਹੀਨੇ ਬਾਅਦ ਖੁੱਲਣ ਜਾ ਰਹੇ ਮਾਲਾਂ ਦੇ ਬਾਹਰ ਅੱਜ ਸ਼ਾਮ ਤੋੰ ਹੀ ਲੋਕਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ ।ਅੱਜ ਸਵੇਰ ਤੋੰ ਹੀ Sylvia Park ਦੀ ਕਾਰ ਪਾਰਕਿੰਗ ‘ਚ ਲੋਕਾਂ ਵੱਲੋੰ ਡੇਰੇ ਲਗਾਏ ਜਾ ਰਹੇ ਹਨ।ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਿਕ 100 ਦੇ ਕਰੀਬ ਲੋਕ ਇਸ ਵੇਲੇ ਮਾਲ ਦੀ ਪਾਰਕਿੰਗ ‘ਚ ਮੌਜੂਦ ਹਨ ।ਇਸ ਲੋਕ ਆਪਣੇ ਨਾਲ ਟੈੰਟ,ਕੰਬਲ,ਕੁਰਸੀਆਂ ਲੈ ਕੇ ਪਹੁੰਚੇ ਦਿਖਾਈ ਦੇ ਰਹੇ ਹਨ ।


ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਲੰਬੇ ਸਮੇੰ ਬਾਅਦ ਖੁੱਲ੍ਹ ਰਹੇ ਸਟੋਰਾਂ ਦਾ ਵੈੱਲਕਮ ਕਰਨਗੇ ।


ਜਿਕਰਯੋਗ ਹੈ ਕਿ ਮਾਲ ‘ਚ ਮੌਜੂਦ ਕੁਝ ਸਟੋਰ ਅੱਜ ਰਾਤ 12 ਵਜੇ ਤੋੰ ਬਾਅਦ ਖੁੱਲਣਗੇ ।ਇਸ ਸੰਬੰਧ ‘ਚ ਉਨ੍ਹਾਂ ਵੱਲੋੰ ਆਪਣੇ ਸ਼ੋਸ਼ਲ ਮੀਡੀਆ ਪੇਜਾਂ ਤੇ ਪੋਸਟ ਪਾ ਕੇ ਵੀ ਦੱਸਿਆ ਗਿਆ ਹੈ ਕਿ ਨਵੇੰ ਨਿਯਨ ਲਾਗੂ ਹੋਣ ਤੋੰ 2 ਮਿੰਟ ਬਾਅਦ ਰਾਤ ਨੂੰ ਹੀ ਸਟੋਰ ਖੋਲ੍ਹ ਦਿੱਤੇ ਜਾਣਗੇ ।ਇਸ ਨੂੰ ਦੇਖਦੇ ਹੋਏ ਹੀ ਲੋਕਾਂ ਵੱਲੋੰ ਪਹਿਲਾਂ ਹੀ ਸਟੋਰਾਂ ਦੇ ਬਾਹਰ ਡੇਰੇ ਲਗਾ ਲਏ ਗਏ ਹਨ ।