ਨਿਊਜ਼ੀਲੈਂਡ ‘ਚ ਅੱਜ ਐਸਟਰਾਜੈਨੇਕਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ।ਅੱਜ ਪ੍ਰੈੱਸ ਵਾਰਤਾ ‘ਚ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕ੍ਰਿਸ ਹਿਪਕਿਨਸ ਨੇ ਦੱਸਿਆ ਕਿ ਸ਼ੁਰੂਆਤੀ ਦੌਰ ‘ਚ ਐਸਟਰਾਜੈਨੇਕਾ ਵੈਕਸੀਨ ਸਿਰਫ਼ ਉਨ੍ਹਾਂ ਲੋਕਾਂ ਨੂੰ ਲਗਾਈ ਜਾਵੇਗੀ ਜਿਹੜੇ ਲੋਕ ਮੈਡੀਕਲ ਕਾਰਨਾਂ ਦੇ ਚੱਲਦੇ Pfizer ਵੈਕਸੀਨ ਨਹੀੰ ਲੈ ਸਕਦੇ ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋੰ ਐਸਟਰਾਜੈਨੇਕਾ ਦੀਆਂ 7.8 ਮਿਲੀਅਨ ਡੋਜ਼ ਦੇਸ਼ ‘ਚ ਮੰਗਾਈਆਂ ਜਾ ਰਹੀਆਂ ਹਨ ।ਕੋਵਿਡ ਮਾਮਲਿਆਂ ਦੇ ਮੰਤਰੀ ਕ੍ਰਿਸ ਨੇ ਦੱਸਿਆ ਕਿ ਨਵੰਬਰ ਮਹੀਨੇ ਦੇ ਅੰਤ ਤੱਕ ਇਹ ਵੈਕਸੀਨ ਨਿਊਜ਼ੀਲੈਂਡ ਪਹੁੰਚ ਜਾਵੇਗੀ ।
ਜਿਕਰਯੋਗ ਹੈ ਕਿ ਅੱਜ ਨਿਊਜ਼ੀਲੈਂਡ ‘ਚ 147 ਨਵੇੰ ਕੇਸ ਸਾਹਮਣੇ ਆਏ ਹਨ ।ਅੱਜ ਆਕਲੈਂਡ ‘ਚ 131 ਨੌਰਥਲੈੰਡ ‘ਚ 2 ਤੇ ਵਾਇਕਾਟੋ ‘ਚ 14 ਕੇਸ ਸਾਹਮਣੇ ਆਏ ।ਅੱਜ ਆਕਲੈਂਡ ‘ਚ 60 ਸਾਲਾ ਵਿਅਕਤੀ ਦੀ ਕੋਵਿਡ ਨਾਲ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ।